Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਮਾਡਲਿੰਗ ਦੇ ਸਫਲ ਕਰੀਅਰ ਨੂੰ ਛੱਡ ਕੇ ਸਮਾਜ ਸੇਵਾ ਦਾ ਰਾਹ ਅਖਤਿਆਰ ਕੀਤਾ। ਹੁਣ ਉਹ ਆਪਣੀ ਐਨਜੀਓ ਚਲਾ ਰਿਹਾ ਹੈ। ਉਸ ਦੀ ਐਨਜੀਓ 'ਏਕ ਜ਼ਰੀਆ' ਨੇ ਕਿੰਨੇ ਹੀ ਬੇਸਹਾਰਾ ਤੇ ਲਾਚਾਰ ਲੋਕਾਂ ਦੀ ਮਦਦ ਕੀਤੀ ਹੈ। ਇੰਨੀਂ ਦਿਨੀਂ ਨਰਾਤੇ ਚੱਲ ਰਹੇ ਹਨ।
ਇਸ ਮੌਕੇ ਅਨਮੋਲ ਕਵਾਤਰਾ ਨੇ ਸਭ ਨੂੰ ਇਸ ਮੌਕੇ 'ਤੇ ਖਾਸ ਸੰਦੇਸ਼ ਦਿੱਤਾ ਹੈ। ਉਸ ਨੇ ਕਿਹਾ ਕਿ ਨਰਾਤਿਆਂ 'ਚ ਅਸ਼ਟਮੀ ਮੌਕੇ ਅਸੀਂ ਕੰਜਕਾਂ ਲੱਭਦੇ ਹੁੰਦੇ ਹਾਂ, ਪਰ ਜੇ ਅਸੀਂ ਗਰੀਬ ਤੇ ਬੇਸਹਾਰਾ ਕੁੜੀਆਂ ਦੀ ਮਦਦ ਕਰੀਏ ਤਾਂ ਸ਼ਾਇਦ ਮਾਤਾ ਰਾਣੀ ਜ਼ਿਆਦਾ ਖੁਸ਼ ਹੋਵੇਗੀ।
ਅਨਮੋਲ ਕਵਾਤਰਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੱਕ ਗਰੀਬ ਪਰਿਵਾਰ ਨੂੰ ਮਿਲਣ ਜਾਂਦਾ ਹੈ ਅਤੇ ਉੱਥੇ ਉਨ੍ਹਾਂ ਦੀ ਬਿਸਤਰ 'ਤੇ ਪਈ ਲਾਚਾਰ ਕੁੜੀ ਦੀ ਮਦਦ ਕਰਨ ਦਾ ਐਲਾਨ ਕਰਦਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਮਾਡਲਿੰਗ ਦਾ ਸਫਲ ਕਰੀਅਰ ਛੱਡ ਕੇ ਸਮਾਜ ਸੇਵਾ ਦਾ ਰਾਹ ਚੁਣਿਆ ਹੈ। ਉਹ ਆਪਣੀ ਐਨਜੀਓ ਰਾਹੀਂ ਹਜ਼ਾਰਾਂ ਬੇਸਹਾਰਾ ਤੇ ਲਾਚਰ ਲੋਕਾਂ ਦੀ ਮਦਦ ਕਰ ਰਿਹਾ ਹੈ। ਉਸ ਦੇ ਇਸ ਕੰਮ ਦੀ ਪੰਜਾਬ 'ਚ ਖੂਬ ਸ਼ਲਾਘਾ ਵੀ ਹੁੰਦੀ ਹੈ। ਇਸ ਦੇ ਨਾਲ ਨਾਲ ਅਨਮੋਲ ਦੇ ਪ੍ਰੇਰਨਾਤਮਕ ਸੰਦੇਸ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੁੰਦੇ ਰਹਿੰਦੇ ਹਨ। ਉਹ ਪੰਜਾਬ ਤੇ ਦੇਸ਼ 'ਚ ਚੱਲ ਰਹੇ ਹਰ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ, ਬੋਲੇ- ਮੈਂ ਬਾਬਾ ਬਣਨਾ ਚਾਹੁੰਦਾ ਹਾਂ ਪਰ.....