Jaswinder bhalla Post: ਪੰਜਾਬੀ ਐਕਟਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ ਕਰੀਬ 4 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਭੱਲਾ ਸੋਸ਼ਲ ਮੀਡੀਆ 'ਤੇ ਵੀ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਜਸਵਿੰਦਰ ਭੱਲਾ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਵੱਧ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਦਰਅਸਲ, ਉਹ ਇਹ ਸਾਰੀਆਂ ਪੋਸਟਾਂ ਫੈਨਜ਼ ਨੂੰ ਹਸਾਉਣ ਤੇ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਸ਼ੇਅਰ ਕਰਦੇ ਹਨ।


ਇਹ ਵੀ ਪੜ੍ਹੋ: ਕਰਿਸ਼ਮਾ ਕਪੂਰ ਨੂੰ ਬੇਸ਼ੁਮਾਰ ਪਿਆਰ ਕਰਦੇ ਸੀ ਅਕਸ਼ੇ ਖੰਨਾ, ਬ੍ਰੇਕਅੱਪ ਤੋਂ ਬਾਅਦ ਕਦੇ ਨਹੀਂ ਕੀਤਾ ਵਿਆਹ


ਜਸਵਿੰਦਰ ਭੱਲਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਇਸ ਪੋਸਟ 'ਚ ਉਨ੍ਹਾਂ ਲਿਖਿਆ ਹੈ ਕਿ 'ਜਦੋਂ ਵੀ ਮੈਂ ਬਾਬਾ ਬਣਨ ਬਾਰੇ ਸੋਚਦਾ ਹਾਂ ਤਾਂ ਕੋਈ ਨਾ ਕੋਈ ਬਾਬਾ ਗ੍ਰਿਫਤਾਰ ਹੋ ਜਾਂਦਾ ਹੈ।' ਭੱਲਾ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ । 









ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਹਾਲ ਹੀ ;ਚ ਕਾਫੀ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਲੰਡਨ 'ਚ ਫਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਇਸ ਸਾਲ ਹੀ ਨਹੀਂ, ਸਗੋਂ ਪੰਜਾਬੀ ਸਿਨੇਮਾ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ । ਇਸ ਦੇ ਨਾਲ ਨਾਲ ਭੱਲਾ 'ਯਾਰਾਂ ਦੀਆਂ ਪੌ ਬਾਰਾਂ' ਫਿਲਮ 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ 'ਚ ਭੱਲਾ ਦੇ ਨਾਲ ਉਪਾਸਨਾ ਸਿੰਘ ਤੇ ਹਰਨਾਜ਼ ਸੰਧੂ ਵੀ ਨਜ਼ਰ ਆਉਣ ਵਾਲੇ ਹਨ ।


ਇਹ ਵੀ ਪੜ੍ਹੋ: ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਆਪਣੇ ਖੂਨ ਨਾਲ ਲਿਖਿਆ ਸੀ ਪ੍ਰੇਮੀ ਦਾ ਨਾਂ, ਦਿਲਚਸਪ ਹੈ ਅਦਾਕਾਰਾ ਦੀ ਪ੍ਰੇਮ ਕਹਾਣੀ