Smartphone Charge With Urine: ਇੱਕ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਅਸੀਂ ਬਾਥਰੂਮ ਜਾ ਕੇ ਆਪਣਾ ਮਲ-ਮੂਤਰ ਬਾਹਰ ਕੱਢਦੇ ਹਾਂ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਸਰੀਰ ਵਿੱਚੋਂ ਨਿਕਲਣ ਵਾਲਾ ਵੇਸਟ ਮਤਲਬ ਪਿਸ਼ਾਬ ਕਿਸੇ ਕੰਮ ਦਾ ਹੋ ਸਕਦਾ ਹੈ? ਜੇਕਰ ਤੁਹਾਡਾ ਜਵਾਬ ਨਾਂਹ 'ਚ ਹੈ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤਕਨਾਲੋਜੀ ਜਾਂ ਵਿਗਿਆਨ ਬਹੁਤ ਅੱਗੇ ਨਿਕਲ ਗਿਆ ਹੈ। ਇੰਨੀ ਅੱਗੇ ਕਿ ਹੁਣ ਪਿਸ਼ਾਬ ਤੇ ਪੋਟੀ ਤੋਂ ਬਿਜਲੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਿਜਲੀ ਬਾਰੇ ਕਿਹਾ ਗਿਆ ਹੈ ਕਿ ਇਹ ਮੋਬਾਈਲ ਜਾਂ ਲੈਪਟਾਪ ਚਾਰਜਿੰਗ ਲਈ ਕਾਫੀ ਹੋਵੇਗੀ। ਹੁਣ ਸਵਾਲ ਇਹ ਹੈ ਕਿ ਇਹ ਬਿਜਲੀ ਕਿਵੇਂ ਪੈਦਾ ਹੋਵੇਗੀ? ਆਓ ਜਾਣਦੇ ਹਾਂ ਇਸ ਦਾ ਜਵਾਬ।
ਪਿਸ਼ਾਬ ਨੂੰ ਬਿਜਲੀ 'ਚ ਬਦਲਣਾ
ਬ੍ਰਿਟੇਨ 'ਚ ਤੁਹਾਡੇ ਸਰੀਰ ਦੇ ਵੇਸਟ ਮਤਲਬ ਪਿਸ਼ਾਬ ਨੂੰ ਬਿਜਲੀ 'ਚ ਬਦਲਣ ਲਈ ਕਾਫੀ ਕੰਮ ਚੱਲ ਰਿਹਾ ਹੈ। ਬ੍ਰਿਟੇਨ ਦੇ ਵਿਗਿਆਨੀਆਂ ਦੀ ਟੀਮ ਇਸ ਕੰਮ ਨੂੰ ਸੰਭਵ ਬਣਾਉਣ ਲਈ ਲਗਾਤਾਰ ਐਕਸਪੈਰੀਮੈਂਟ ਕਰ ਰਹੀ ਹੈ। ਖ਼ਬਰਾਂ ਮੁਤਾਬਕ ਇਸ ਕੰਮ 'ਚ ਕਈ ਵਿਗਿਆਨੀਆਂ ਨੂੰ ਕਾਫੀ ਹੱਦ ਤੱਕ ਸਫ਼ਲਤਾ ਵੀ ਮਿਲੀ ਹੈ। ਵਿਗਿਆਨੀਆਂ ਅਨੁਸਾਰ ਜੇਕਰ ਸਰੀਰ ਦੇ ਵੇਸਟ ਤੋਂ ਬਿਜਲੀ ਪੈਦਾ ਕੀਤੀ ਜਾਵੇ ਤਾਂ ਭਵਿੱਖ ਲਈ ਕੁਝ ਬਿਹਤਰ ਹੋਵੇਗਾ, ਕਿਉਂਕਿ ਮਨੁੱਖੀ ਮਲ ਇੱਕ ਕਦੇ ਵੀ ਖ਼ਤਮ ਨਾ ਹੋਣ ਵਾਲਾ ਸਰੋਤ ਹੈ।
ਪਿਸ਼ਾਬ ਦੀ ਬਿਜਲੀ ਨਾਲ ਮੋਬਾਈਲ ਚਾਰਜ?
ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਵਿਗਿਆਨੀ ਪਿਸ਼ਾਬ ਰਾਹੀਂ ਇੰਨੀ ਬਿਜਲੀ ਪੈਦਾ ਕਰ ਚੁੱਕੇ ਹਨ ਕਿ ਇੱਕ ਛੋਟੇ ਜਿਹੇ ਮੋਬਾਈਲ ਨੂੰ ਚਾਰਜ ਕੀਤਾ ਜਾ ਸਕਦਾ ਹੈ। ਦਰਅਸਲ, ਬਿਜਲੀ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 'ਮਾਈਕ੍ਰੋਬੀਅਲ ਫਿਊਲ ਸੈੱਲ' ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਊਰਜਾ ਕਨਵਰਟਰ ਹੈ। ਇਸ ਦੇ ਲਈ ਕੁਝ ਬੈਕਟੀਰੀਆ ਵੀ ਪਿਸ਼ਾਬ 'ਚ ਮਿਲਾਏ ਜਾਂਦੇ ਹਨ। ਬ੍ਰਿਸਟਲ ਰੋਬੋਟਿਕਸ ਲੈਬਾਰਟਰੀ ਦੇ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਪਿਸ਼ਾਬ ਤੋਂ ਬਣੀ ਬਿਜਲੀ ਮੁਫ਼ਤ ਹੋਵੇਗੀ। ਵਿਗਿਆਨੀਆਂ ਮੁਤਾਬਕ ਜੇਕਰ ਇਹ ਤਕਨੀਕ ਸਫਲ ਹੋ ਜਾਂਦੀ ਹੈ ਤਾਂ ਇਸ ਦੀ ਵਰਤੋਂ ਬਾਥਰੂਮ 'ਚ ਵੀ ਕੀਤੀ ਜਾ ਸਕਦੀ ਹੈ। ਇਹ ਸ਼ਾਵਰ, ਲਾਈਟਿੰਗ, ਰੇਜ਼ਰ ਅਤੇ ਸਮਾਰਟੋਹਾਇੰਸ ਨੂੰ ਚਾਰਜ ਕਰਨ ਲਈ ਆਸਾਨੀ ਨਾਲ ਲੋੜੀਂਦੀ ਬਿਜਲੀ ਪੈਦਾ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।