Anmol Kwatra Special Request To Diljit Dosanjh: ਦਿਲਜੀਤ ਦੋਸਾਂਝ੍ਹ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਦਿਲਜੀਤ ਨੇ ਕੈਨੇਡਾ ਦੇ ਵੈਨਕੂਵਰ ਸ਼ੋਅ 'ਚ ਇਤਿਹਾਸ ਰਚਿਆ ਹੈ। ਗਾਇਕ ਨੇ ਬੀਸੀ ਸਟੇਡੀਅਮ ਵਿਖੇ 54 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੇ ਸਾਹਮਣੇ ਲਾਈਵ ਪਰਫਾਰਮ ਕੀਤਾ। ਪੂਰੀ ਦੁਨੀਆ 'ਚ ਇਸ ਸਮੇਂ ਦੋਸਾਂਝਵਾਲਾ ਦੇ ਜ਼ਬਰਦਸਤ ਚਰਚੇ ਹੋ ਰਹੇ ਹਨ। 


ਇਹ ਵੀ ਪੜ੍ਹੋ: ਬੇਟੇ ਅਕਾਯ ਨਾਲ ਭਾਰਤ ਪਰਤਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਪਹਿਲੀ ਸੋਸ਼ਲ ਮੀਡੀਆ ਪੋਸਟ ਵਾਇਰਲ, ਦੇਖੋ ਕੀ ਬੋਲੀ


ਇਸ ਦਰਮਿਆਨ ਸਮਾਜਸੇਵੀ ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਨੇ ਦਿਲਜੀਤ ਨੂੰ ਇਤਿਹਾਸ ਰਚਣ 'ਤੇ ਵਧਾਈ ਦਿੱਤੀ, ਪਰ ਨਾਲ ਹੀ ਉਨ੍ਹਾਂ ਨੇ ਦਿਲਜੀਤ ਦੇ ਨਾਮ ਖਾਸ ਸੁਨੇਹਾ ਵੀ ਲਾਇਆ। ਉਨ੍ਹਾਂ ਨੇ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਵੀਡੀਓ ਨੂੰ ਦਿਲਜੀਤ ਤੱਕ ਜ਼ਰੂਰ ਪਹੁੰਚਾਉਣ। 


ਅਨਮੋਲ ਕਵਾਤਰਾ ਨੇ ਕਿਹਾ ਕਿ ਆਪਣੀ ਵੀਡੀਓ 'ਤੇ ਜ਼ਿਆਦਾ ਵਿਊਜ਼ ਲੈਕੇ ਆਉਣ ਲਈ ਉਸ ਨੇ ਦਿਲਜੀਤ ਦਾ ਨਾਮ ਲਿਆ ਹੈ। ਕਿਉਂਕਿ ਅੱਜ ਕੱਲ ਦਿਲਜੀਤ ਪੂਰੀ ਦੁਨੀਆ 'ਚ ਗਲੋਬਲ ਆਈਕਨ ਬਣੇ ਹੋਏ ਹਨ। ਇਸ ਦੇ ਨਾਲ ਨਾਲ ਦਿਲਜੀਤ ਦਾ ਨਾਮ ਲੈਕੇ ਅਨਮੋਲ ਨੇ ਕਈ ਲੋਕਾਂ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਨੇ ਜੋ ਦਿਲਜੀਤ ਦੇ ਕੰਸਰਟ 'ਤੇ 6 ਲੱਖ ਰੁਪਏ ਖਰਚ ਕਰਦੇ ਹਨ, ਪਰ ਸਾਡੀ ਐਨਜੀਓ ਆ ਕੇ ਕੋਈ 600 ਰੁਪਏ ਦੀ ਮਦਦ ਵੀ ਨਹੀਂ ਕਰਦਾ। ਇੱਥੇ ਹਰ ਦਿਨ ਕਿੰਨੇ ਲੋਕ ਪੈਸਿਆਂ ਦੀ ਤੰਗੀ ਕਰਕੇ ਇਲਾਜ ਨਾ ਹੋਣ ਦੀ ਸ਼ਿਕਾਇਤ ਲੈਕੇ ਆਉਂਦੇ ਹਨ, ਪਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਉਂਦਾ। ਦੇਖੋ ਇਹ ਵੀਡੀਓ:      






ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਉਹ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਰੋਜ਼ ਲੋਕਾਂ ਦੇ ਮੁਖਾਤਬ ਹੁੰਦਾ ਹੈ। ਉਹ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਮਦਦ ਵੀ ਕਰਦਾ ਹੈ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਸ਼ੋਅ ਦੇ ਮਹਿਮਾਨ ਬਣੇ ਸੰਨੀ ਤੇ ਬੌਬੀ, ਕਾਮੇਡੀ ਕਿੰਗ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ ਦਿਓਲ ਭਰਾ