Anushka Sharma Second Pregnancy: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਹੁਤ ਜਲਦ ਦੋਹਾਂ ਦੇ ਵਿਆਹ ਦੀਆਂ ਰਸਮਾਂ ਹੋਣ ਜਾ ਰਹੀਆਂ ਹਨ। ਵਿਰਾਟ ਕੋਹਲੀ ਅਤੇ ਅਨੁਸ਼ਕਾ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬੀ ਫਿਲਮਾਂ ਦੇ ਦੀਵਾਨੇ ਹੋ ਜਾਣ ਤਿਆਰ, ਇਸ ਅਕਤੂਬਰ ਇਹ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ
ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣਨ ਜਾ ਰਹੀ ਮਾਂਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਰਿਪੋਰਟ ਮੁਤਾਬਕ ਇਹ ਜੋੜੀ ਬਹੁਤ ਜਲਦ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਨ ਜਾ ਰਹੀ ਹੈ। ਪਰ ਫਿਲਹਾਲ ਇਹ ਜੋੜਾ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ।
ਪੱਤਰਕਾਰਾਂ ਨੂੰ ਵਿਰਾਟ ਅਨੁਸ਼ਕਾ ਨੇ ਕੀਤੀ ਇਹ ਰਿਕੁਐਸਟਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਅਨੁਸ਼ਕਾ ਅਤੇ ਵਿਰਾਟ ਨੂੰ ਮੈਟਰਨਿਟੀ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਸੀ, ਪਰ ਦੋਵਾਂ ਨੇ ਪੱਤਰਕਾਰਾਂ ਨੂੰ ਫੋਟੋ ਲੀਕ ਨਾ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਦਾ ਐਲਾਨ ਕਰਨ ਜਾ ਰਹੇ ਹਨ। ਇਹੀ ਕਾਰਨ ਹੈ ਕਿ ਅਨੁਸ਼ਕਾ ਲੰਬੇ ਸਮੇਂ ਤੋਂ ਬਾਹਰ ਨਹੀਂ ਨਿਕਲ ਰਹੀ ਹੈ। ਇਸ ਜੋੜੇ ਨੂੰ ਅੰਬਾਨੀ ਦੀ ਗਣੇਸ਼ ਚਤੁਰਥੀ ਪਾਰਟੀ ਤੋਂ ਵੀ ਗਾਇਬ ਦੇਖਿਆ ਗਿਆ ਸੀ।
ਜੋੜੇ ਨੇ ਅਜੇ ਤੱਕ ਨਹੀਂ ਦਿਖਾਇਆ ਆਪਣੀ ਬੇਟੀ ਦਾ ਚਿਹਰਾਤੁਹਾਨੂੰ ਦੱਸ ਦਈਏ ਕਿ ਵਿਰਾਟ ਅਤੇ ਅਨੁਸ਼ਕਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਪਸੰਦ ਕਰਦੇ ਹਨ। ਕਈ ਵਾਰ ਅਭਿਨੇਤਰੀ ਆਪਣੀ ਬੇਟੀ ਦੀਆਂ ਤਸਵੀਰਾਂ ਕਲਿੱਕ ਕਰਨ 'ਤੇ ਪਾਪਰਾਜ਼ੀ ਨੂੰ ਝਿੜਕ ਚੁੱਕੀ ਹੈ। ਦੋਵਾਂ ਦੀ ਇਕ 2 ਸਾਲ ਦੀ ਬੇਟੀ ਹੈ, ਜਿਸ ਦਾ ਨਾਂ ਵਾਮਿਕਾ ਹੈ। ਜੋੜੇ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇਕ ਇੰਟਰਵਿਊ 'ਚ ਵਿਰਾਟ ਨੇ ਦੱਸਿਆ ਸੀ ਕਿ ਉਨ੍ਹਾਂ ਅਤੇ ਅਨੁਸ਼ਕਾ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀ ਬੇਟੀ ਦਾ ਚਿਹਰਾ ਉਦੋਂ ਤੱਕ ਨਹੀਂ ਦਿਖਾਉਣਗੇ ਜਦੋਂ ਤੱਕ ਉਹ ਖੁਦ ਇਸ ਗੱਲ ਨੂੰ ਨਹੀਂ ਸਮਝ ਲੈਂਦੀ। ਅਨੁਸ਼ਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ।