ਦੋਵਾਂ ਨੂੰ ਬੀਤੇ ਦਿਨੀਂ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। ਦੋਵਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਅਨੁਸ਼ਕਾ ਨੇ ਆਪਣੇ ਪਤੀ ਦੇ ਜਨਮ ਦਿਨ ਲਈ ਕਾਫੀ ਕੁਝ ਪਲਾਨ ਕੀਤਾ ਹੋਇਆ ਹੈ ਜਿਸ ਕਾਰਨ ਇੱਥੇ ਅਨੁਸ਼ਕਾ ਕਾਫੀ ਐਕਸਾਈਟਿਡ ਵੀ ਨਜ਼ਰ ਆਈ। ਦੋਵਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਅਕਸਰ ਹੀ ਕਾਫੀ ਪਸੰਦ ਕਰਦੇ ਹਨ।
ਜੇਕਰ ਦੋਵਾਂ ਦੇ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਦੋ ਨਵੰਬਰ ਨੂੰ ਅਨੁਸ਼ਕਾ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਿਸ ਨੇ ਹੁਣ ਤਕ ਦੇ ਕਈ ਰਿਕਾਰਡ ਤੋੜ ਦਿੱਤੇ। ਫ਼ਿਲਮ ‘ਚ ਅਨੁਸ਼ਕਾ ਅਪਾਹਜ ਦਾ ਕਿਰਦਾਰ ਨਿਭਾਅ ਰਹੀ ਹੈ। ‘ਜ਼ੀਰੋ’ ‘ਚ ਉਸ ਦੇ ਨਾਲ ਸ਼ਾਹਰੁਖ ਤੇ ਕੈਟਰੀਨਾ ਵੀ ਨਜ਼ਰ ਆਉਣ ਵਾਲੇ ਹਨ। ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣੀ ਹੈ।
ਉਧਰ 4 ਨਵੰਬਰ ਤੋਂ ਭਾਰਤ ਤੇ ਵੈਸਟਇੰਡੀਜ਼ ‘ਚ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ ਹੋਣ ਵਾਲਾ ਹੈ ਪਰ ਇਨ੍ਹਾਂ ਮੈਚਾਂ ਲਈ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ, ਪਰ ਆਸਟ੍ਰੇਲੀਆ ਦੌਰਾ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।