ਤਸਲੀਮਾ ਨਸਰੀਨ ਨੂੰ ਰਹਿਮਾਨ ਦੀ ਬੇਟੀ ਖਾਤੀਜਾ ਦਾ ਮੂੰਹ ਤੋੜ ਜਵਾਬ, ਬੁਰਕਾ ਪਾਉਣ 'ਤੇ ਜਤਾਇਆ ਸੀ ਇਤਰਾਜ਼
ਏਬੀਪੀ ਸਾਂਝਾ | 16 Feb 2020 08:25 PM (IST)
ਆਸਕਰ ਵਿਨਿੰਗ ਸਿੰਗਰ ਏਆਰ ਰਹਿਮਾਨ ਦੀ ਬੇਟੀ ਖਾਤੀਜਾ ਇੱਕ ਵਾਰ ਫਿਰ ਬੁਰਕਾ ਪਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਮਸ਼ਹੂਰ ਲੇਖਕ ਤਸਲੀਮਾ ਨਸਰੀਨ ਨੇ ਰਹਿਮਾਨ ਦੀ ਬੇਟੀ ਦੇ ਬੁਰਕਾ ਪਾਉਣ 'ਤੇ ਇਤਰਾਜ਼ ਜਤਾਇਆ ਸੀ। ਜਿਸ ਨੂੰ ਲੈ ਕੇ ਖਾਤੀਜਾ ਨੇ ਸੋਸ਼ਲ ਮੀਡੀਆ 'ਤੇ ਜਵਾਬ ਦਿੱਤਾ ਹੈ। ਖਾਤੀਜਾ ਦਾ ਇਹ ਪੋਸਟ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਆਸਕਰ ਵਿਨਿੰਗ ਸਿੰਗਰ ਏਆਰ ਰਹਿਮਾਨ ਦੀ ਬੇਟੀ ਖਾਤੀਜਾ ਇੱਕ ਵਾਰ ਫਿਰ ਬੁਰਕਾ ਪਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਮਸ਼ਹੂਰ ਲੇਖਕ ਤਸਲੀਮਾ ਨਸਰੀਨ ਨੇ ਰਹਿਮਾਨ ਦੀ ਬੇਟੀ ਦੇ ਬੁਰਕਾ ਪਾਉਣ 'ਤੇ ਇਤਰਾਜ਼ ਜਤਾਇਆ ਸੀ। ਜਿਸ ਨੂੰ ਲੈ ਕੇ ਖਾਤੀਜਾ ਨੇ ਸੋਸ਼ਲ ਮੀਡੀਆ 'ਤੇ ਜਵਾਬ ਦਿੱਤਾ ਹੈ। ਖਾਤੀਜਾ ਦਾ ਇਹ ਪੋਸਟ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤਸਲੀਮਾ ਦੇ ਇਸ ਟਵੀਟ ਦਾ ਖਾਤੀਜਾ ਨੇ ਜ਼ਬਰਦਸਤ ਅੰਦਾਜ਼ 'ਚ ਰਿਪਲਾਈ ਕੀਤਾ ਹੈ। ਇਸ ਦੇ ਲਈ ਖਤੀਜਾ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਿਖਆ, "ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ ਕਿ ਤੁਹਾਡਾ ਮੇਰੇ ਕਪੜਿਆਂ ਨੂੰ ਦੇਖ ਕੇ ਸਾਹ ਘੁੱਟਦਾ ਹੈ। ਤੁਸੀਂ ਪਲੀਜ਼ ਜਾ ਕੇ ਸਾਫ-ਸੁਥਰੀ ਹਵਾ ਖਾਵੋ ਕਿਉਂਕਿ ਮੈਨੂੰ ਇਹ ਕਪੜੇ ਪਾ ਕੇ ਬਿਲਕੁਲ ਵੀ ਸਾਹ ਨਹੀਂ ਘੂੱਟਦਾ, ਸਗੋਂ ਮੈਂ ਬਹੁਤ ਹੀ ਗਰਵ ਮਹਿਸੂਸ ਕਰਦੀ ਹਾਂ, ਮਜ਼ਬੂਤ ਮਹਿਸੂਸ ਕਰਦੀ ਹਾਂ।" ਉਨ੍ਹਾਂ ਅੱਗੇ ਲਿੱਖਿਆ, "ਤੁਸੀਂ ਕਿਰਪਾ ਕਰਕੇ ਗੂਗਲ 'ਤੇ ਫੈਮੀਨੀਜ਼ਮ ਦਾ ਮਤਲਬ ਜ਼ਰੂਰ ਦੇਖੋ। ਕਿਉਂਕਿ ਦੂਸਰੀਆਂ ਮਹਿਲਾਂਵਾਂ ਨੂੰ ਨੀਵਾਂ ਦਿਖਾਉਣਾ ਤੇ ਕਿਸੇ ਦੇ ਪਿਤਾ ਨੂੰ ਅਜਿਹੇ ਮੁੱਦਿਆਂ 'ਚ ਘੜੀਸਣਾ ਫੈਮੀਨੀਜ਼ਮ ਨਹੀਂ ਹੁੰਦਾ। ਵੈਸੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਆਪਣੀ ਫੋਟੋ ਤੁਹਾਡੇ ਕੋਲ ਜਾਂਚ ਲਈ ਕਦੋਂ ਭੇਜੀ ਸੀ।" ਖਾਤੀਜਾ ਦੇ ਮੂੰਹ ਤੋੜਵੇਂ ਜੁਆਬ ਨੂੰ ਲੋਕ ਬੇਹਦ ਪਸੰਦ ਕਰ ਰਹੇ ਹਨ ਤੇ ਖਾਤੀਜਾ ਦਾ ਸਪੋਰਟ ਕਰ ਰਹੇ ਹਨ।