ਕੋਰੋਨਾਵਾਇਰਸ 'ਤੇ ਭਾਰਤ ਲਈ ਰਾਹਤ ਦੀ ਖ਼ਬਰ
ਪਵਨਪ੍ਰੀਤ ਕੌਰ | 16 Feb 2020 05:58 PM (IST)
ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਵੁਹਾਨ ਤੋਂ 406 ਭਾਰਤੀ ਭਾਰਤੀ ਆਏ ਸੀ, ਜੋ ਕਿ ਕੋਰੋਨਾਵਾਇਰਸ ਤੋਂ ਸੁਰੱਖਿਅਤ ਹਨ।
ਜੈਪੁਰ: ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦਰਮਿਆਨ ਹੁਣ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਚੀਨ ਦੇ ਵੁਹਾਨ ਤੋਂ 406 ਭਾਰਤੀ ਆਏ ਸੀ, ਜੋ ਕਿ ਕੋਰੋਨਾਵਾਇਰਸ ਤੋਂ ਸੁਰੱਖਿਅਤ ਹਨ। ਇਨ੍ਹਾਂ ਸਾਰੇ 406 ਭਾਰਤੀਆਂ ਨੂੰ ਆਈਟੀਬੀਪੀ ਦੇ ਹਸਪਤਾਲ 'ਚ ਰੱਖਿਆ ਗਿਆ ਸੀ। ਇਸ ਦੌਰਾਨ ਜਾਂਚ 'ਚ ਸਾਰੇ ਭਾਰਤੀਆਂ ਦਾ ਟੈਸਟ ਨੈਗੇਟਿਵ ਪਾਇਆ ਗਿਆ। ਦਸ ਦਈਏ ਕਿ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1523 ਹੋ ਚੁੱਕੀ ਹੈ। ਪਰ ਇਸ ਦੇ ਨਾਲ ਹੀ ਚੀਨ ਦਾ ਦਾਅਵਾ ਹੈ ਕਿ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਹੁਣ ਕਮੀ ਆ ਰਹੀ ਹੈ। ਜਾਣਕਾਰੀ ਮੁਤਾਬਕ ਚੀਨ 'ਚ ਕਰੀਬ 66 ਹਜ਼ਾਰ 492 ਲੋਕ ਇਸ ਨਾਲ ਸੰਕਰਮਿਤ ਹਨ।