ਨਵੀਂ ਦਿੱਲੀ: ਜਿਨ੍ਹਾਂ ਲੋਕਾਂ ਨੇ ਆਪਣਾ ਆਧਾਰ ਕਾਰਡ, ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਹੈ ਉਹ ਜਲਦ ਹੀ ਕਰਵਾ ਲੈਣ ਕਿਉਂਕਿ 31 ਮਾਰਚ ਤੱਕ ਇਹ ਪੈਨ ਕਾਰਡ ਕਿਸੇ ਵੀ ਕੰਮ ਨਹੀਂ ਰਹਿਣਗੇ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਹੈ। ਅੰਕੜਿਆਂ ਮੁਤਾਬਕ 30.75 ਕਰੋੜ ਪੈਨ ਕਾਰਡ ਹੀ ਹੁਣ ਤੱਕ ਆਧਾਰ ਕਾਰਡ ਨਾਲ ਲਿੰਕ ਹੋਏ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਕਰਨ ਦੀ ਤਰੀਕ ਨੂੰ ਅੱਗੇ ਵਧਾਇਆ ਜਾ ਚੁਕਿਆ ਹੈ।
ਇੰਝ ਕਰੋ ਆਨਲਾਈਨ ਅਪਲਾਈ
ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਆਫੀਸ਼ੀਅਲ ਵੈੱਬਸਾਈਟ (https://incometaxindiaefiling.gov.in) 'ਤੇ ਜਾਓ। ਜੇਕਰ ਫਰਸਟ ਟਾਈਮ ਯੂਜ਼ਰ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਲੋ। ਰਜਿਸਟ੍ਰੇਸ਼ਨ ਫੋਨ ਪੂਰਾ ਕਰਨ ਤੋਂ ਬਾਅਦ ਤੁਹਾਡੇ ਮੋਬਾਇਲ 'ਤੇ ਓਟੀਪੀ ਆਵੇਗਾ। ਫੋਨ 'ਤੇ ਆਏ ਓਟੀਪੀ ਨੂੰ ਪਾਉਣ ਤੋਂ ਬਾਅਦ ਤੁਹਾਡਾ ਵੈਰੀਫੀਕੇਸ਼ਨ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਨਵਾਂ ਪਾਸਵਰਡ ਬਣਾ ਲਵੋ।
ਇਸ ਤੋਂ ਬਾਅਦ ਸਾਈਟ 'ਤੇ ਲਾਗਇਨ ਕਰੋ। ਯੂਜ਼ਰ ਆਈਡੀ 'ਚ ਆਪਣਾ ਪੈਨ ਨੰਬਰ ਪਾਵੋ। ਉਸ ਤੋਂ ਬਾਅਦ ਕੈਪਚਾ ਕੋਡ ਪਾਵੋ। ਲਾਗਇਨ ਕਰਨ ਤੋਂ ਬਾਅਦ ਮੈਨਿਊ 'ਚ ਜਾ ਕੇ ਪ੍ਰੋਫਾਇਲ ਸੈਟਿੰਗ 'ਚ ਕਲਿਕ ਕਰੋ। ਇਸ ਤੋਂ ਬਾਅਦ ਲਿੰਕ ਆਧਾਰ ਕਾਰਡ ਦੇ ਆਪਸ਼ਨ 'ਤੇ ਕਲਕਿ ਕਰੋ। ਤੇ ਹੁਣ ਆਪਣਾ ਆਧਾਰ ਕਾਰਡ ਨੰਬਰ ਲਿੰਕ ਕਰ ਦੋ।
31 ਮਾਰਚ ਤੋਂ ਬਾਅਦ ਬੰਦ ਹੋ ਜਾਣਗੇ ਇਹ ਪੈਨਕਾਰਡ, ਜਾਣੋਂ ਜਾਰੀ ਰੱਖਣ ਦੇ ਲਈ ਕੀ ਕਰਨਾ ਹੋਵੇਗਾ?
ਏਬੀਪੀ ਸਾਂਝਾ
Updated at:
16 Feb 2020 03:33 PM (IST)
ਜਿਨ੍ਹਾਂ ਲੋਕਾਂ ਨੇ ਆਪਣਾ ਆਧਾਰ ਕਾਰਡ, ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਹੈ ਉਹ ਜਲਦ ਹੀ ਕਰਵਾ ਲੈਣ ਕਿਉਂਕਿ 31 ਮਾਰਚ ਤੱਕ ਇਹ ਪੈਨ ਕਾਰਡ ਕਿਸੇ ਵੀ ਕੰਮ ਨਹੀਂ ਰਹਿਣਗੇ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਹੈ।
- - - - - - - - - Advertisement - - - - - - - - -