ਹੁਣ ਪਹਿਲੀ ਵਾਰ ਜੀਓਰਜੀਆ ਨੇ ਅਰਬਾਜ਼ ਨਾਲ ਆਪਣੇ ਰਿਸ਼ਤੇ ਬਾਰੇ ਸੋਸ਼ਲ ਮੀਡੀਆ ‘ਤੇ ਹਾਮੀ ਭਰਦੇ ਹੋਏ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। 4 ਅਗਸਤ ਨੂੰ ਅਰਬਾਜ਼ ਨੇ ਆਪਣਾ 51ਵਾਂ ਜਨਮ ਦਿਨ ਮਨਾਇਆ। ਦੋਵਾਂ ਨੇ ਇਸ ਖਾਸ ਦਿਨ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ। ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਅਰਬਾਜ਼ ਦੀ ਲੇਡੀ ਲਵ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ।
ਸਿਰਫ ਸ਼ੇਅਰ ਹੀ ਨਹੀਂ ਉਸ ਨੇ ਇਨ੍ਹਾਂ ਪੋਸਟਾਂ ‘ਚ ਅਰਬਾਜ਼ ਨੂੰ ਟੈਗ ਵੀ ਕੀਤਾ ਹੈ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕੀਤਾ ਗਿਆ ਹੈ। ਫੈਨਸ ਦੋਵਾਂ ਦੀਆਂ ਤਸਵੀਰਾਂ ਨੂੰ ਵੱਖ-ਵੱਖ ਪੇਜ਼ ‘ਤੇ ਸ਼ੇਅਰ ਵੀ ਕਰ ਰਹੇ ਹਨ। ਤਲਾਕ ਤੋਂ ਬਾਅਦ ਵੀ ਮਲਾਇਕਾ ਆਪਣੇ ਬੇਟੇ ਨਾਲ ਅਰਬਾਜ਼ ਦੇ ਬਰਥਡੇਅ ‘ਚ ਸ਼ਾਮਲ ਹੋਈ ਸੀ।