ਮੁੰਬਈ: ਬਾਲੀਵੁੱਡ ਦੀ ਫਿਜ਼ਾ ਵਿੱਚ ਇਨ੍ਹੀਂ ਦਿਨੀਂ ਰਿਸ਼ਤਿਆਂ ਦੀ ਚਰਚਾ ਹੈ। ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਜਾਂ ਤਾਂ ਡੇਟ ਕਰਦਾ ਨਜ਼ਰ ਆ ਰਿਹਾ ਹੈ ਜਾਂ ਫੇਰ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਕਬੂਲ ਕਰਦੇ ਨਜ਼ਰ ਆ ਰਿਹਾ ਹੈ। ਹੁਣ ਕੁਝ ਅਜਿਹਾ ਹੀ ਨਜ਼ਾਰਾ ਇੱਕ ਵਾਰ ਫੇਰ ਦੇਖਣ ਨੂੰ ਮਿਲਿਆ ਜਦੋਂ ਮੀਡੀਆ ਕੈਮਰਿਆਂ ਨੇ ਅਰਬਾਜ਼ ਖ਼ਾਨ ਨੂੰ ਕਥਿਤ ਗਰਲਫ੍ਰੈਂਡ ਜੌਰਜੀਆ ਐਂਡ੍ਰਾਨੀ ਨਾਲ ਮੁੰਬਈ ਦੀ ਸੜਕਾਂ ‘ਤੇ ਵੇਖਿਆ।



ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਦੋਵੇਂ ਇਕੱਠੇ ਨਜ਼ਰ ਆਏ। ਹੁਣ ਤਾਂ ਅਕਸਰ ਹੀ ਇਹ ਜੋੜਾ ਨਜ਼ਰ ਆ ਹੀ ਜਾਂਦਾ ਹੈ। ਦੋਵੇਂ ਬੀਤੀ ਰਾਤ ਮੁੰਬਈ ਦੇ ਪਾਲੀ ਹਿੱਲ ਕੈਫੇ ‘ਚ ਡਿਨਰ ਲਈ ਪਹੁੰਚੇ। ਇੱਥੇ ਇਹ ਕੁਝ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਏ। ਦੋਵਾਂ ਨੇ ਮੀਡੀਆ ਕੈਮਰੇ ਨੂੰ ਨਜ਼ਰਅੰਦਾਜ਼ ਨਾ ਕਰਕੇ ਸਗੋਂ ਤਸਵੀਰ ਕਲਿੱਕ ਕਰਵਾਈ।



ਅਰਬਾਜ਼-ਜੌਰਜੀਆ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੱਪਲ ਹੁਣ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਹੈ। ਅਰਬਾਜ਼-ਜੌਰਜੀਆ ਅਕਸਰ ਹੀ ਬਾਲੀਵੁੱਡ ਦੀਆਂ ਪਾਰਟੀਆਂ ਤੇ ਇਵੈਂਟ ‘ਚ ਨਜ਼ਰ ਆਉਂਦੇ ਹਨ।



ਗਣੇਸ਼ ਚਤੁਰਥੀ ‘ਤੇ ਅਰਬਾਜ਼ ਨੇ ਗਰਲਫ੍ਰੈਂਡ ਜੈਰਜੀਆ ਨਾਲ ਉਸ ਦੇ ਪਿਤਾ ਨੂੰ ਵੀ ਆਪਣੇ ਘਰ ਫੰਕਸ਼ਨ ‘ਚ ਬੁਲਾਇਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਅਰਬਾਜ਼ ਜਲਦੀ ਹੀ ਆਪਣੇ ਰਿਸ਼ਤੇ ਨੂੰ ਔਫੀਸ਼ੀਅਲ ਕਰ ਦੇਣਾ ਚਾਹੁੰਦੇ ਹਨ। ਉਂਝ ਦੋਵਾਂ ਦੇ ਰਿਸ਼ਤੇ ਨੂੰ ਖ਼ਾਨ ਫੈਮਿਲੀ ਦੀ ਰਜ਼ਾਮੰਦੀ ਸ਼ਾਇਦ ਪਹਿਲਾਂ ਹੀ ਮਿਲ ਚੁੱਕੀ ਹੈ।