ਜਦੋਂ ਫੈਨਸ ਦੀ ਪ੍ਰਤੀਕ੍ਰਿਆ ਆ ਰਹੀ ਹੈ ਤਾਂ ਅਜਿਹੇ ‘ਚ ਮਲਾਇਕਾ ਦੇ ਸਾਬਕਾ ਪਤੀ ਤੋਂ ਵੀ ਤਾਂ ਉਨ੍ਹਾਂ ਦੀ ਪ੍ਰਤੀਕ੍ਰਿਆ ਜਾਣਨੀ ਬਣਦੀ ਹੈ। ਹਾਲ ਹੀ ‘ਚ ਅਰਬਾਜ਼ ਨੂੰ ਮਲਾਇਕਾ-ਅਰਜੁਨ ਦੇ ਵਿਆਹ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਾਫੀ ਅਜੀਬ ਰਿਐਕਟ ਕੀਤਾ।
ਅਰਬਾਜ਼ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ, ‘ਵਾਹ! ਕੀ ਸਵਾਲ ਹੈ। ਇਸ ਲਈ ਤਾਂ ਤੁਸੀਂ ਰਾਤ ਭਰ ਬੈਠ ਕੇ ਤਿਆਰੀ ਕੀਤੀ ਹੋਵੇਗੀ। ਮੈਂ ਕੱਲ੍ਹ ਤਕ ਇਸ ਦਾ ਜਵਾਬ ਦੇਵਾਂਗਾ। ਇਸ ਤੋਂ ਬਾਅਦ ਅਰਬਾਜ਼ ਹੱਸਣ ਲੱਗ ਗਏ।
ਅਰਬਾਜ਼ ਤੇ ਮਲਾਇਕਾ ਦਾ ਵਿਆਹ 1998 ‘ਚ ਹੋਇਆ ਤੇ ਦੋਵਾਂ ਨੇ 2016 ‘ਚ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ। ਹੁਣ ਅਰਬਾਜ਼ ਤੇ ਮਲਾਇਕਾ ਦੋਵੇਂ ਆਪਣੀ ਲਾਈਫ ‘ਚ ਅੱਗੇ ਵਧ ਚੁੱਕੇ ਹਨ। ਮਲਾਇਕਾ-ਅਰਜੁਨ ਦੇ ਵਿਆਹ ਦੀ ਗੱਲ ਕਰੀਏ ਤਾਂ ਖ਼ਬਰਾਂ ਨੇ ਕਿ ਦੋਵਾਂ ਦਾ ਵਿਆਹ ਇਸਾਈ ਤਰੀਕੇ ਨਾਲ ਹੋਵੇਗਾ।