ਨਵੀਂ ਦਿੱਲੀ: ਜਿਹੜੇ ਲੋਕ ਆਈਫੋਨ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕਾਫੀ ਚੰਗਾ ਮੌਕਾ ਹੈ। ਜੀ ਹਾਂ, ਆਈਫੋਨ ਨੇ ਇੱਕ ਪ੍ਰਮੋਸ਼ਨਲ ਆਫਰ ਦਾ ਐਲਾਨ ਕੀਤਾ ਹੈ ਜੋ ਉਸ ਦੇ ਲੇਟੇਸਟ ਆਈਫੋਨ XR‘ਤੇ ਹੈ। ਫੋਨ ਨੂੰ 76,000 ਰੁਪਏ ਦੀ ਕੀਮਤ ‘ਤੇ ਲੌਂਚ ਕੀਤਾ ਗਿਆ ਸੀ ਪਰ ਹੁਣ ਆਫਰ ਤੋਂ ਬਾਅਦ ਫੋਨ ਨੂੰ 53,900 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
ਇਹ ਆਫਰ ਐਚਡੀਐਫਸੀ ਯੂਜ਼ਰਸ ਲਈ ਹੈ ਜਿਸ ‘ਚ ਆਈਫੋਨ ਐਕਸਆਰ ਦਾ 64 ਜੀਬੀ ਦਾ ਵੈਰੀਅੰਟ 53,900 ਰੁਪਏ ‘ਚ ਖਰੀਦੀਆ ਜਾ ਸਕਦਾ ਹੈ। ਇਸ ਦੇ ਦੂਜੇ ਵੈਰੀਅੰਟ ਨੂੰ ਯਾਨੀ 128 ਜੀਬੀ ਵਾਲੇ ਫੋਨ ਨੂੰ 81,900 ਰੁਪਏ ਦੀ ਥਾ ਯੂਜ਼ਰਸ 64,900 ਰੁਪਏ ਤੇ 256 ਜੀਬੀ ਵੈਰੀਅੰਟ ਫੋਨ ਨੂੰ 91,900 ਰੁਪਏ ਦੀ ਥਾਂ 74,900 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
ਐਚਡੀਐਫਸੀ ਬੈਂਕ ਦੇ ਕ੍ਰੈਡਿਟ ਤੇ ਡੈਬਿਟ ਕਾਰਡ ‘ਤੇ 10 ਫੀਸਦ ਕੈਸ਼ਬੈਕ ਤੇ ਬਜਾਜ ਫਾਈਨੈਂਸ ‘ਤੇ ਨੋ ਕੌਸਟ ਈਐਮਆਈ ਦੀ ਸੁਵਿਧਾ ਹੈ।