ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਟੀਆਰਪੀ ਦੇ ਮਾਮਲੇ ਵਿੱਚ ਦਿਨੋਂ-ਦਿਨ ਹੇਠ ਡਿੱਗਦਾ ਜਾ ਰਿਹਾ ਹੈ। ਹਫਤੇ ‘ਚ ਹੀ ਸ਼ੋਅ ਟੀਆਰਪੀ ਦੀ ਰੇਸ ਵਿੱਚੋਂ ਚੌਥੇ ਤੋਂ 8ਵੇਂ ਨੰਬਰ ‘ਤੇ ਆ ਗਿਆ ਹੈ। ਅਜਿਹੇ ‘ਚ ਹੁਣ ਨਵਜੋਤ ਸਿੰਘ ਸਿੱਧੂ ਦੀ ਥਾਂ ਆਈ ਅਰਚਨਾ ਪੂਰਨ ਸਿੰਘ ਨੇ ਗੱਲਾਂ-ਗੱਲਾਂ ‘ਚ ਵੱਡੀ ਗੱਲ ਕਹੀ ਹੈ।

ਅਰਚਨਾ ਨੇ ਇਸ਼ਾਰਿਆਂ ‘ਚ ਕਿਹਾ ਕਿ ਸਿੱਧੂ ਦੀ ਤੁਲਨਾ ‘ਚ ਉਸ ਨੂੰ ਸ਼ੋਅ ਦੀ ਫੀਸ ਬੇਹੱਦ ਘੱਟ ਮਿਲਦੀ ਹੈ। ਹਾਲ ਹੀ ‘ਚ ਕਪਿਲ ਦੇ ਸ਼ੋਅ ‘ਤੇ ਜੌਨ ਅਬ੍ਰਾਹਮ ਤੇ ਮੌਨੀ ਰਾਏ ਆਪਣੀ ਫ਼ਿਲਮ ‘ਰੋਮੀਓ ਅਕਬਰ ਵਾਲਟਰ’ ਦਾ ਪ੍ਰਮੋਸ਼ਨ ਕਰਨ ਆਏ ਸੀ। ਇਸ ਦੌਰਾਨ ਮੌਨੀ ਨੂੰ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਸੁਪਰਪਾਵਰ ਮਿਲੇ ਤਾਂ ਉਹ ਕੀ ਬਣਨਾ ਚਾਹੁੰਦੀ ਹੈ? ਮੌਨੀ ਨੇ ਜਵਾਬ ‘ਚ ਹਾਲੀਵੁੱਡ ਐਕਟਰ ਦਾ ਨਾਂ ਲਿਆ।


ਇਸ ਤੋਂ ਬਾਅਧ ਜੌਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਪਿਲ ਸ਼ਰਮਾ ਬਣਨਾ ਚਾਹੁੰਦੇ ਹਨ। ਜਦੋਂ ਅਰਚਨਾ ਪੂਰਨ ਸਿੰਘ ਦੀ ਵਾਰੀ ਆਈ ਤਾਂ ਉਨ੍ਹਾਂ ਕਿਹਾ, ‘ਮੈਂ ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੀ ਹਾਂ। ਮੈਂ ਉਹੀ ਕੰਮ ਕਰ ਰਹੀ ਹਾਂ ਜੋ ਸਿੱਧੂ ਕਰ ਰਹੇ ਹਨ ਪਰ ਮੈਨੂੰ ਉਨ੍ਹਾਂ ਜਿੰਨੀ ਫੀਸ ਨਹੀਂ ਮਿਲਦੀ। ਸਿੱਧੂ ਬਣਨ ‘ਤੇ ਘੱਟੋ ਘੱਟ ਫੀਸ ਤੇ ਜ਼ਿਆਦਾ ਮਿਲੇਗੀ।

ਲੋਕਾਂ ਦਾ ਮੰਨਣਾ ਹੈ ਕਿ ਸ਼ੋਅ ਦੀ ਡਿੱਗਦੀ ਟੀਆਰਪੀ ਦਾ ਕਾਰਨ ਨਵਜੋਤ ਸਿੱਧੂ ਨੂੰ ਸ਼ੋਅ ‘ਚ ਰਿਪਲੇਸ ਕਰਨਾ ਹੈ।