ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੈਨੋਫੈਸਟੋ ਨੂੰ ਲੈ ਕੇ ਬੀਜੇਪੀ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਸਲਾਹ ਅਤੇ ਉਸ ‘ਤੇ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਜਦਕਿ ਬੀਜੇਪੀ ਨੇ ਬੰਦ ਕਮਰੇ ‘ਚ ਮੈਨੀਫੈਸਟੋ ਤਿਆਰ ਕੀਤਾ, ਜਿਸ ‘ਚ ਇੱਕੋ ਵਿਅਕਤੀ ਦੀ ਗੱਲ ਹੈ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਟਲੀ, ਸੁਸ਼ਮਾ ਸਵਰਾਜ ਦੀ ਮੌਜੂਦਗੀ ‘ਚ ਬਜਿੇਪੀ ਨੇ ਸੋਮਵਾਰ ਨੂੰ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਜਿਸ ‘ਚ ਕਿਸਾਨਾਂ ਲਈ ਪੈਂਸ਼ਨ ਯੋਜਨਾ, ਐਨਆਰਸੀ ਲਾਗੂ ਕਰਨ, ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦੇਣ ਸੰਬੰਧੀ ਧਾਰਾ 370, 35ਏ ਖ਼ਤਮ ਕਰਨ ਅਤੇ ਅਯੋਧਿਆ ‘ਚ ਰਾਮ ਮੰਦਰ ਦੇ ਨਿਰਮਾਣ ਸੰਬੰਧੀ ਕਈ ਅਜਿਹੇ ਵਾਅਦੇ ਕੀਤੇ ਗਏ।


ਇਸ ਮੈਨੀਫੈਸਟੋ ‘ਤੇ ਕਾਂਗਰਸ ਦਾ ਕਹਿਣਾ ਹੈ ਕਿ ਅਸਲ ‘ਚ ਤਾਂ ਇਨ੍ਹਾਂ ਨੂੰ 5 ਸਾਲ ਦੇ ਬਾਅਦ ਹਿਸਾਬ ਦੇਣਾ ਚਾਹਿਦਾ ਸੀ ਕਿ ਇਨ੍ਹਾਂ ਨੇ ਕੀ-ਕੀ ਕੀਤਾ? ਕਿਸਾਨਾਂ ਨੂੰ ਕੀਤੇ ਵਾਅਦਿਆਂ ਦਾ ਕੀ ਹੋਇਆ ਅਤੇ ਵਪਾਰੀਆਂ ਨੂੰ ਜੋ ਵਾਅਦੇ ਕੀਤੇ ਉਨ੍ਹਾਂ ਦਾ ਕੀ ਹੋਇਆ?