ਹਾਲ ਹੀ ‘ਚ ਦੋਵੇਂ ਰੈਸਟੋਰੈਂਟ ‘ਚ ਗਏ ਸੀ। ਜਿੱਥੇ ਦੋਵਾਂ ਨੂੰ ਫੋਟੋਗ੍ਰਾਫਰਸ ਨੇ ਘੇਰ ਲਿਆ ਤੇ ਅਜਿਹੇ ‘ਚ ਅਰਜੁਨ ਦਾ ਗੁੱਸਾ ਫੋਟੋਗ੍ਰਾਫਰ ‘ਤੇ ਫੁੱਟ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਅਰਜੁਨ ਨੇ ਬਲੂ ਸ਼ਰਟ ਪਾਈ ਹੈ ਜਦਕਿ ਮਲਾਇਕਾ ਵ੍ਹਾਈਟ ਬੈਕਲੈਸ ਡ੍ਰੈੱਸ ‘ਚ ਨਜ਼ਰ ਆ ਰਹੀ ਹੈ।
ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਦੋਂ ਦੋਵੇਂ ਕਾਰ ‘ਚ ਬੈਠਣ ਲਈ ਅੱਗੇ ਵਧਦੇ ਹਨ ਤਾਂ ਫੋਟੋਗ੍ਰਾਫਰ ਉਨ੍ਹਾਂ ਨੂੰ ਘੇਰ ਲੈਂਦੇ ਹਨ। ਇਸ ਕਾਰਨ ਮਲਾਇਕਾ ਨੂੰ ਕਾਰ ‘ਚ ਬੈਠਣ ‘ਚ ਕੁਝ ਪ੍ਰੇਸ਼ਾਨੀ ਆਉਂਦੀ ਹੈ। ਇਸ ਦੇ ਨਾਲ ਹੀ ਲੱਗਦਾ ਹੈ ਕਿ ਇਹ ਕਪਲ ਆਪਣੀ ਪ੍ਰਾਈਵੇਸੀ ਨੂੰ ਬੇਹੱਦ ਪਿਆਰ ਕਰਦੇ ਹਨ।
ਹਾਲ ਹੀ ‘ਚ ਦੋਵਾਂ ਨੂੰ ਹਸਪਤਾਲ ਬਾਹਰ ਵੀ ਸਪੋਟ ਕੀਤਾ ਗਿਆ ਸੀ। ਦੋਵਾਂ ਦੇ ਵਿਆਹ ਨੂੰ ਲੈ ਕੇ ਖ਼ਬਰਾਂ ਸੀ ਕਿ ਦੋਵੇਂ 20 ਅਪੈਰਲ ਨੂੰ ਵਿਆਹ ਕਰ ਰਹੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਦੇਖਦੇ ਹਾਂ ਕਿ ਦੋਵੇਂ ਵਿਆਹ ਦਾ ਐਲਾਨ ਕਦੋਂ ਕਰਦੇ ਹਨ। ਇਸ ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਨਾਲ ਹੈ।