ਮੁੰਬਈ: ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਮਲਾਇਕਾ ਤੇ ਅਰਜੁਨ ਕਪੂਰ 19 ਅਪਰੈਲ ਨੂੰ ਵਿਆਹ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਦੋਵੇਂ ਮਾਲਦੀਪ ‘ਚ ਕੁਆਲਟੀ ਟਾਈਮ ਸਪੈਂਡ ਕਰ ਕੇ ਆਏ ਹਨ। ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਵਿਆਹ ਬਾਰੇ ਅਜੇ ਕੋਈ ਔਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਹੈ।

ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਵਿਆਹ 19 ਅਪਰੈਲ ਨੂੰ ਨਹੀਂ ਹੋ ਰਿਹਾ। ਦੋਵਾਂ ਦੇ ਵਿਆਹ ਨੂੰ ਸਮਾਂ ਲੱਗ ਸਕਦਾ ਹੈ ਜਿਸ ਦਾ ਕਾਰਨ ਵਿਆਹ ਦੀ ਤਾਰੀਖ ਹੈ। ਜੀ ਹਾਂ, 19 ਅਪਰੈਲ ਨੂੰ ਗੁੱਡ ਫ੍ਰਾਈਡੇ ਹੈ ਤੇ ਇਸ ਦਿਨ ਨੂੰ ਕ੍ਰਿਸ਼ਚਨ ਧਰਮ ‘ਚ ਬੇਹੱਦ ਅਹਿਮ ਹੈ ਕਿਉਂਕਿ ਇਸ ਦਿਨ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਸੀ।

ਅਜਿਹੇ ‘ਚ ਮਲਾਇਕਾ ਤੇ ਅਰਜੁਨ ਕਪੂਰ ਦੇ ਵਿਆਹ ‘ਤੇ ਵੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਇਸ ਬਾਰੇ ਅੱਗੇ ਕੀ ਅੱਪਡੇਟ ਆਉਂਦੀ ਹੈ, ਇਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ।