ਅਰਜੁਨ ਨੇ ਮਲਾਇਕਾ ਨਾਲ ਵਿਆਹ ਬਾਰੇ ਪਹਿਲੀ ਬਾਰ ਖੋਲ੍ਹੀ ਜ਼ੁਬਾਨ
ਏਬੀਪੀ ਸਾਂਝਾ | 15 Mar 2019 04:47 PM (IST)
ਮੁੰਬਈ: ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੋਵੇਂ ਜਲਦੀ ਹੀ ਇਸਾਈ ਰੀਤਾਂ ਮੁਤਾਬਕ ਵਿਆਹ ਕਰ ਸਕਦੇ ਹਨ। ਹਾਲ ਹੀ ‘ਚ ਅਰਜੁਨ ਕਪੂਰ ਮੀਡੀਆ ਸਾਹਮਣੇ ਆਏ, ਜਿਨ੍ਹਾਂ ਨੂੰ ਮਲਾਇਕਾ ਨਾਲ ਵਿਆਹ ਬਾਰੇ ਸਵਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ, “ਜਦੋਂ ਸਹੀ ਸਮਾਂ ਆਵੇਗਾ ਤੁਹਾਨੂੰ ਸਭ ਨੂੰ ਪਤਾ ਲੱਗ ਜਾਵੇਗਾ।” ਮੀਡੀਆ ‘ਚ ਖ਼ਬਰਾਂ ਆਈਆਂ ਸੀ ਕਿ ਮਲਾਇਕਾ ਤੇ ਅਰਜੁਨ ਇਸੇ ਸਾਲ ਅਪ੍ਰੈਲ ‘ਚ ਵਿਆਹ ਕਰ ਰਹੇ ਹਨ ਦੋਵਾਂ ਨੇ ਚਰਚ ‘ਚ ਵਿਆਹ ਕਰਨ ਦਾ ਫੈਸਲਾ ਲਿਆ ਹੈ। ਇਸ ਬਾਰੇ ਅਰਜੁਨ ਨੇ ਪਹਿਲੀ ਵਾਰ ਜਵਾਬ ਦਿੱਤਾ ਜਿਸ ‘ਚ ਗੋਲਮੋਲ ਤਰੀਕੇ ਨਾਲ ਨਾ ਤਾਂ ਉਨ੍ਹਾਂ ਨੇ ਹਾਂ ਕੀਤੀ ਤੇ ਨਾ ਹੀ ਇਸ ਨੂੰ ਅਫਵਾਹ ਕਿਹਾ। ਬੇਸ਼ੱਕ ਅਰਜੁਨ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਦੋਵੇਂ ਜਲਦੀ ਹੀ ਵਿਆਹ ਕਰ ਰਹੇ ਹਨ। ਉਧਰ ਅਰਜੁਨ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ‘ਪਾਨੀਪਤ’ ‘ਚ ਨਜ਼ਰ ਆਉਣ ਵਾਲਾ ਹਨ।