ਹਾਲ ਹੀ ‘ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ। ਇਸ ‘ਤੇ ਅਰਜੁਨ ਨੇ ਕੁਮੈਂਟ ਕਰਦੇ ਹੋਏ ਲਿਖਿਆ “ਅ ਰਾਈਲ ਮੇਸ…”। ਇਸ ਦੇ ਨਾਲ ਅਰਜੁਨ ਨੇ ਅੱਗ ਵਾਲੀ ਸਮਾਇਲੀ ਵੀ ਪੋਸਟ ਕੀਤੀ। ਮਲਾਇਕਾ ਨੇ ਇਸ ਦੇ ਜਵਾਬ ‘ਚ “ਅੱਛਾ” ਲਿਖਿਆ ਜਿਸ ਨੂੰ ਦੇਖ ਲੱਗਦਾ ਹੈ ਕਿ ਦੋਵੇਂ ਇੱਕ-ਦੂਜੇ ਨਾਲ ਫਲਰਟ ਕਰ ਰਹੇ ਹਨ।
ਅਰਜੁਨ ਤੇ ਮਲਾਇਕਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਦੇ ਨਾਲ ਹੀ ਹਾਲ ਹੀ ‘ਚ ਅਰਜੁਨ ਨੂੰ ਪੁੱਛਿਆ ਗਿਆ ਕਿ ਕੀ ਉਹ ਮਲਾਇਕਾ ਨਾਲ ਵਿਆਹ ਦੀ ਪਲਾਨਿੰਗ ਕਰ ਰਹੇ ਹਨ ਤਾਂ ਇਸ ‘ਤੇ ਉਨ੍ਹਾਂ ਨੇ ਕਿਹਾ, “ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਤੇ ਹਰ ਕਿਸੇ ਦਾ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਬਾਰੇ ਜਿੰਨੇ ਚਾਹੇ ਓਨੇ ਲੋਕਾਂ ਨੂੰ ਦੱਸੇ।”