ਮੁੰਬਈ: ਸੁਲਤਾਨ ਸਲਮਾਨ ਖ਼ਾਨ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ ਅਜਿਹੇ ‘ਚ ਉਨ੍ਹਾਂ ਦੇ ਫੈਨਸ ਵੱਲੋਂ ਦਬੰਗ ਖ਼ਾਨ ਨੂੰ ਖੂਬ ਪਿਆਰ ਅਤੇ ਤੋਹਫੇ ਮਿਲ ਰਹੇ ਹੋਣਗੇ। ਪਰ ਸਭ ਤੋਂ ਖਾਸ ਤੋਹਫਾ ਸਲਮਾਨ ਨੂੰ ਉਸ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਦਿੱਤਾ ਹੈ। ਜੀ ਹਾਂ, ਅਰਪਿਤਾ ਦੂਜੀ ਵਾਰ ਮਾਂ ਬਣੀ ਹੈ ਅਤੇ ਉਸ ਨੇ ਇੱਕ ਪਿਆਰੀ ਜਿਹੀ ਪਰੀ ਵਰਗੀ ਧੀ ਨੂੰ ਜਨਮ ਦਿੱਤਾ ਹੈ।

ਅਸਲ 'ਚ ਲੰਬੇ ਸਮੇਂ ਤੋਂ ਖ਼ਬਰ ਸੀ ਕਿ ਅਰਪਿਤਾ, ਸਲਮਾਨ ਦੇ ਜਨਮਦਿਨ 'ਤੇ ਯਾਨੀ 27 ਦਸੰਬਰ ਨੂੰ ਆਪਣੀ ਡਲਿਵਰੀ ਕਰਵਾ ਸਕਦੀ ਹੈ। ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਸੀ, ਇਹ ਸਿਰਫ਼ ਕਿਆਸ ਲਗਾਏ ਜਾ ਰਹੇ ਸੀ। ਹੁਣ ਇਨ੍ਹਾਂ ਕਿਆਸਾਂ 'ਤੇ ਵਿਰਾਮ ਲੱਗ ਗਿਆ ਹੈ ਕਿਉਂਕਿ ਸਲਮਾਨ ਖ਼ਾਨ ਦੂਸਰੀ ਵਾਰ ਮਾਮਾ ਬਣ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਅਰਪਿਤਾ ਰਾਤ ਤੋਂ ਹੀ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਐਡਮਿਟ ਸੀ। ਅੱਜ ਸਲਮਾਨ ਦੇ ਜਨਮਦਿਨ ਦੇ ਖ਼ਾਸ ਦਿਨ ਉਨ੍ਹਾਂ ਇਕ ਬੇਟੀ ਨੂੰ ਜਨਮ ਦਿੱਤਾ ਯਾਨੀ 27 ਦਸੰਬਰ ਨੂੰ ਖ਼ਾਨ ਪਰਿਵਾਰ 'ਚ ਹਮੇਸ਼ਾ ਡਬਲ ਸੈਲੀਬ੍ਰੇਸ਼ਨ ਕੀਤੀ ਜਾਵੇਗੀ। ਬੇਟੀ ਦੇ ਜਨਮ ਤੋਂ ਬਾਅਦ ਆਯੁਸ਼ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ, "ਬੇਹਦ ਖੁਸ਼ੀ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਘਰ ਬੇਟੀ ਨੇ ਜਨਮ ਲਿਆ ਹੈ।"


ਉਨ੍ਹਾਂ ਇਸ ਖਾਸ ਮੌਕੇ ਅੱਗੇ ਕਿਹਾ, "ਅਸੀਂ ਆਪਣੇ ਪਰਿਵਾਰ, ਦੋਸਤਾਂ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਸਾਨੂੰ ਹਮੇਸ਼ਾ ਸਪੋਰਟ ਕੀਤਾ। ਨਾਲ ਹੀ ਇੰਨਾ ਪਿਆਰ ਦੇਣ ਲਈ ਅਸੀਂ ਮੀਡੀਆ ਤੇ ਫੈਨਜ਼ ਦਾ ਵੀ ਸ਼ੁਕਰਾਨਾ ਕਰਨਾ ਚਾਹਾਂਗੇ। ਇਹ ਸਫ਼ਰ ਤੁਹਾਡੇ ਸਾਰਿਆਂ ਬਿਨਾਂ ਅਧੂਰਾ ਹੈ। ਢੇਰ ਸਾਰਾ ਪਿਆਰ।"