ਮੁੰਬਈ: ਜਲਦੀ ਹੀ ਕਰਨ ਜੌਹਰ ਆਪਣੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਦੇ ਨਾਲ ਜੁੜੀ ਵੱਡੀ ਖ਼ਬਰ ਆ ਰਹੀ ਹੈ ਕਿ ਇਸ ਫ਼ਿਲਮ ਦੇ ਨਾਲ ਹੀ ਕਿੰਗ ਖ਼ਾਨ ਸ਼ਾਹਰੁਖ ਦਾ ਬੇਟਾ ਆਰੀਅਨ ਖ਼ਾਨ ਵੀ ਆਪਣਾ ਡੈਬਿਊ ਕਰ ਰਿਹਾ ਹੈ।

ਜੀ ਹਾਂ, ਆਰੀਅਨ ਫ਼ਿਲਮ ‘ਤਖ਼ਤ’ ਨਾਲ ਇੰਡਸਟਰੀ ‘ਚ ਐਂਟਰੀ ਤਾਂ ਕਰ ਰਹੇ ਹਨ ਪਰ ਐਕਟਿੰਗ ‘ਚ ਨਹੀਂ ਸਗੋਂ ਉਹ ਕਰਨ ਨੂੰ ਅਸਿਸਟ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਮੁਗਲ ਸਮੇਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿਸ ‘ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲਿਆ, ਭੂਮੀ ਪੇਡਨੇਕਰ ਜਿਹੇ ਕਈ ਸਟਾਰ ਹਨ।

ਕੁਝ ਸਮਾਂ ਪਹਿਲਾਂ ਸ਼ਾਹਰੁਖ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਦਾ ਬੇਟਾ ਫ਼ਿਲਮੀ ਦੁਨੀਆ ‘ਚ ਕਦਮ ਰੱਖਣਾ ਚਾਹੁੰਦਾ ਹੈ। ਇਸ ਲਈ ਉਹ ਅਮਰੀਕਾ ‘ਚ ਫ਼ਿਲਮ ਮੇਕਿੰਗ ਦੀ ਪੜ੍ਹਾਈ ਕਰ ਰਿਹਾ ਹੈ। ਹੁਣ ਲੱਗਦਾ ਹੈ ਕਿ ਜਲਦੀ ਹੀ ਆਰਿਅਨ ਖ਼ਾਨ ਆਪਣੀ ਪੜ੍ਹਾਈ ਪੂਰੀ ਕਰ ਫ਼ਿਲਮੇਕਿੰਗ ‘ਚ ਆਪਣਾ ਹੱਥ ਅਜਮਾਉਣ ਦੀ ਤਿਆਰੀ ਕਰਨ ਵਾਲਾ ਹੈ।