ਮੁੰਬਈ: ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕਰਨ ਜੌਹਰ ਫ਼ਿਲਮ 'ਸਟੂਡੈਂਟ ਆਫ ਦ ਈਅਰ' ਦਾ ਤੀਜਾ ਪਾਰਟ ਬਣਾਉਣ ਜਾ ਰਹੇ ਹਨ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ਨੇ ਇਸ ਫ਼ਿਲਮ ਦੀ ਕਾਸਟਿੰਗ ਨੂੰ ਫਾਈਨਲ ਕਰ ਦਿੱਤਾ ਹੈ। ਰਿਪੋਰਟਾਂ ਦਾ ਦਾਅਵਾ ਹੈ ਕਿ ਇਸ ਫ਼ਿਲਮ 'ਚ ਅਸੀਮ ਰਿਆਜ਼ ਤੇ ਸੁਹਾਨਾ ਖਾਨ ਇਕੱਠੇ ਨਜ਼ਰ ਆਉਣਗੇ।

ਹੁਣ ਇਨ੍ਹਾਂ ਖਬਰਾਂ 'ਤੇ ਖ਼ੁਦ ਕਰਨ ਜੌਹਰ ਦਾ ਬਿਆਨ ਸਾਹਮਣੇ ਆਇਆ ਹੈ। ਕਰਨ ਜੌਹਰ ਨੇ ਟਵੀਟ ਕਰਕੇ ਇਨ੍ਹਾਂ ਸਾਰੀਆਂ ਖਬਰਾਂ 'ਤੇ ਰੋਕ ਲਾ ਦਿੱਤੀ ਹੈ।


ਕਰਨ ਜੌਹਰ ਦੇ ਇਸ ਟਵੀਟ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਉਹ ਫਿਲਹਾਲ ਨਾ ਤਾਂ ਅਸੀਮ ਰਿਆਜ਼ ਨੂੰ ਤੇ ਨਾ ਹੀ ਸੁਹਾਨਾ ਖ਼ਾਨ ਨੂੰ ਲਾਂਚ ਕਰਨ ਦੇ ਮੂਡ ਵਿੱਚ ਹਨ। ਹਾਲਾਂਕਿ, ਲੰਬੇ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕਰਨ ਜੌਹਰ, ਸੁਹਾਨਾ ਨੂੰ ਲਾਂਚ ਕਰਨਾ ਚਾਹੁੰਦੇ ਹਨ ਪਰ ਸ਼ਾਹਰੁਖ ਖ਼ਾਨ ਦਾ ਕਹਿਣਾ ਹੈ ਕਿ ਸੁਹਾਨਾ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਫ਼ਿਲਮਾਂ 'ਚ ਕਦਮ ਰੱਖੇਗੀ।