‘ਰਾਲੀਆ’ ਦੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ਦਾ ਲੋਗੋ ਰਿਲੀਜ਼
ਏਬੀਪੀ ਸਾਂਝਾ | 06 Mar 2019 04:38 PM (IST)
ਮੁੰਬਈ: ਰਣਬੀਰ ਕਪੂਰ ਤੇ ਆਲਿਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਦਾ ਵੀਡੀਓ ਲੋਗੋ ਆਖਰਕਾਰ ਰਿਲੀਜ਼ ਹੋ ਗਿਆ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਫ਼ਿਲਮ ਦਾ ਲੋਗੋ ਰਿਲੀਜ਼ ਕਰਨ ਲਈ ਮੇਕਰਸ ਨੇ ਵੱਡਾ ਪ੍ਰਬੰਧ ਕੀਤਾ ਸੀ। ‘ਬ੍ਰਹਮਾਸਤਰ’ ਦੇ ਲੋਗੋ ਨੂੰ ਬੀਤੇ ਸੋਮਵਾਰ ਪ੍ਰਯਾਗਰਾਜ ‘ਚ ਮਹਾਂਸ਼ਿਵਰਾਤਰੀ ਮੌਕੇ ਰਿਲੀਜ਼ ਕੀਤਾ ਗਿਆ ਸੀ। ਇੱਥੇ ਲੋਗੋ ਦਾ ਦੀਦਾਰ ਕਰਵਾਉਣ ਲਈ ਮੇਕਰਸ ਨੇ ਕਰੀਬ 150 ਡ੍ਰੋਨਸ ਦੀ ਮਦਦ ਲਈ ਸੀ। ਜਿੱਥੇ ਅਸਮਾਨ ‘ਚ ਖੂਬ ਰੋਸ਼ਨੀ ਕਰ ਫ਼ਿਲਮ ਦਾ ਲੋਗੋ ਰਿਲੀਜ਼ ਕੀਤਾ ਗਿਆ ਸੀ। ਹੁਣ ਇਸ ਦਾ ਲੋਗੋ ਵੀਡੀਓ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਅਮਿਤਾਭ ਬੱਚਨ ਨਰੇਸ਼ਨ ਕਰਦੇ ਸੁਣਾਈ ਦੇ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ‘ਚ ਰਣਬੀਰ ਕਪੂਰ ਤੇ ਆਲੀਆ ਦੀ ਵੀ ਆਵਾਜ਼ ਸੁਣਾਈ ਦੇ ਰਹੀ ਹੈ। ‘ਬ੍ਰਹਮਾਸਤਰ’ ‘ਚ ਰਣਬੀਰ ਦਾ ਨਾਂ ਸ਼ਿਵ ਹੋਵੇਗਾ, ਜਦਕਿ ਆਲਿਆ ਦਾ ਨਾਂ ਈਸ਼ਾ ਹੈ। ਫ਼ਿਲਮ ‘ਚ ਰਣਬੀਰ ਇੱਕ ਸੁਪਰਹੀਰੋ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਰਣਬੀਰ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾਅ ਰਹੇ ਹਨ।