ਜਨੇਵਾ: ਘਰ ਦੇ ਅੰਦਰ ਤੇ ਬਾਹਰ ਹਵਾ ਪ੍ਰਦੂਸ਼ਣ ਇੱਕ ਮੂਕ ਤੇ ਨਾ ਦਿੱਖਣ ਵਾਲਾ ਹਤਿਆਰਾ ਬਣ ਗਿਆ ਹੈ। ਇਹ ਹਰ ਸਾਲ 70 ਲੱਖ ਲੋਕਾਂ ਦੀ ਅਕਾਲ ਮੌਤ ਦਾ ਕਾਰਨ ਬਣਦਾ ਹੈ, ਜਿਸ ‘ਚ ਛੇ ਲੱਖ ਬੱਚੇ ਸ਼ਾਮਲ ਹਨ।
ਵਾਤਾਵਰਣ ਤੇ ਮੱਨੁਖੀ ਅਧਿਕਾਰਾਂ ‘ਤੇ ਸੰਯੁਕਤ ਰਾਸ਼ਟਰ ਦੇ ਖਾਸ ਦੂਤ ਡੇਵਿਡ ਆਰ ਬਾਈਡ ਮੁਤਾਬਕ ਛੇ ਅਰਬ ਤੋਂ ਜ਼ਿਆਦਾ ਲੋਕ ਇੰਨੀ ਜ਼ਹਿਰੀਲੀ ਹਵਾ ‘ਚ ਸਾਹ ਲੈ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ, ਸਿਹਤ ਖ਼ਤਰੇ ‘ਚ ਹੈ। ਇਸ ‘ਚ ਇੱਕ ਤਿਹਾਈ ਗਿਣਤੀ ਬੱਚਿਆਂ ਦੀ ਹੈ।
ਬਾਈਡ ਨੇ ਜੇਨੇਵਾ ‘ਚ ਮੱਨੁਖੀ ਅਧਿਕਾਰ ਪ੍ਰੀਸ਼ਦ ਦੌਰਾਨ ਕਿਹਾ ਕਿ ਹਵਾ ਪ੍ਰਦੂਸ਼ਣ ਇੱਕ ਅਜਿਹੀ ਸਮੱਸਿਆ ਹੈ ਜਿਸ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਵਾ ਨੂੰ ਸਾਫ ਸੁਧਰਾ ਰੱਖਣ ਲਈ ਜ਼ਰੂਰੀ ਕਾਨੂੰਨ ਤੇ ਫਰਜ਼ ਨਿਭਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਅੱਗੇ ਕਿਹਾ, “ਚੰਗੀਆਂ ਰਵਾਇਤਾਂ ਦੇ ਕਈ ਉਦਾਹਰਨ ਹਨ, ਜਿਵੇਂ ਭਾਰਤ ਤੇ ਇੰਡੋਨੇਸ਼ੀਸ਼ ‘ਚ ਚਲਾਏ ਜਾ ਰਹੇ ਕਾਰਜ, ਜਿਨ੍ਹਾਂ ਰਾਹੀਂ ਲੱਖਾਂ ਗਰੀਬ ਪਰਿਵਾਰਾਂ ਨੂੰ ਖਾਣਾ ਬਣਾਉਣ ਦੀ ਚੰਗੀ ਤਕਨੀਕ ਅਪਨਾਉਣ ‘ਚ ਮਦਦ ਕੀਤੀ ਗਈ।