ਰਣਬੀਰ ਕਪੂਰ ਬਣੇ ਸੁਪਰਹੀਰੋ, ਇੰਝ ਕਰਨਗੇ ਤਾਕਤਾਂ ਦਾ ਇਸਤੇਮਾਲ
ਏਬੀਪੀ ਸਾਂਝਾ | 12 Mar 2019 04:19 PM (IST)
ਮੁੰਬਈ: ਬਾਲੀਵੁੱਡ ਦੇ ਫੇਮਸ ਡਾਇਰੈਕਟਰ ਆਰੀਅਨ ਮੁਖਰਜੀ ਸੋਸ਼ਲ ਮੀਡੀਆ ‘ਤੇ ਨਹੀਂ ਸੀ ਪਰ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਕਰਕੇ ਉਹ ਵੀ ਸੋਸ਼ਲ ਮੀਡੀਆ ‘ਤੇ ਆ ਗਏ। ਜਲਦੀ ਹੀ ਆਰੀਅਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਰਿਲੀਜ਼ ਹੋਣ ਵਾਲੀ ਹੈ ਜਿਸ ‘ਚ ਆਲਿਆ ਭੱਟ ਤੇ ਰਣਬੀਰ ਕਪੂਰ ਲੀਡ ਰੋਲ ‘ਚ ਹਨ। ਫ਼ਿਲਮ ਆਪਣੀ ਸਟਾਰਕਾਸਟ ਨਾਲ ਹੀ ਬਲਾਕਬਸਟਰ ਹੋਣ ਵਾਲੀ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਰਣਬੀਰ ਕਪੂਰ ਇੱਕ ਸੂਪਰਹੀਰੋ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਦਾ ਅੰਦਾਜ਼ਾ ਆਰੀਅਨ ਵੱਲੋਂ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਰਣਬੀਰ ਦੀ ਇਸ ਫੋਟੋ ਤੋਂ ਹੀ ਲੱਗ ਜਾਂਦਾ ਹੈ। ਸਾਹਮਣੇ ਆਈ ਤਸਵੀਰ ‘ਚ ਰਣਬੀਰ ਯਾਨੀ ‘ਬ੍ਰਹਮਾਸਤਰ’ ਦਾ ਸ਼ਿਵ ਆਪਣੇ ਹੱਥਾਂ ‘ਚ ਸੂਰਜ ਨੂੰ ਫੜਦਾ ਦਿਖਾਇਆ ਗਿਆ ਹੈ। ਇਸ ਨੂੰ ਆਰੀਅਨ ਨੇ ‘ਮੈਜਿਕ’ ਕੈਪਸ਼ਨ ਦਿੱਤਾ ਹੈ ਤੇ ਕੁਝ ਹੈਸ਼ਟੈਗ ਦਿੱਤੇ ਹਨ। ਫ਼ਿਲਮ ਤਿੰਨ ਹਿੱਸਿਆਂ ‘ਚ ਰਿਲੀਜ਼ ਹੋਣੀ ਹੈ ਜਿਸ ਦਾ ਪਹਿਲਾ ਪਾਰਟ ਕ੍ਰਿਸਮਸ ‘ਤੇ ਰਿਲੀਜ਼ ਹੋਣਾ ਹੈ।