ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਅਨੇਕ' ਵੀ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਦੀ ਲਿਸਟ 'ਚ ਸ਼ਾਮਿਲ ਹੋ ਗਈ ਹੈ। ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਖੂਬਸੂਰਤ ਕੈਪਸ਼ਨ ਲਿਖਿਆ,"ਨਾਮ ਅਨੇਕ, ਲੇਕਿਨ ਰਿਲੀਜ਼ ਡੇਟ ਏਕ"। ਇਹ ਫ਼ਿਲਮ ਇਸ ਸਾਲ 17 ਸਤੰਬਰ ਨੂੰ ਸਿਨੇਮਾਘਰਾਂ 'ਚ ਲੱਗੇਗੀ।

Continues below advertisement

ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਤਕਰੀਬਨ ਹਰ ਫਿਲਮ ਬਹੁਤ ਹੀ ਡਿਫਰੇਂਟ ਤੇ ਸ਼ਾਨਦਾਰ ਸਾਬਤ ਹੁੰਦੀ ਹੈ। ਆਯੁਸ਼ਮਾਨ ਖੁਰਾਨਾ ਇਸ ਫ਼ਿਲਮ 'ਚ ਇਕ ਵਾਰ ਫਿਰ ਤੋਂ ਫੇਮਸ ਡਾਇਰੈਕਟਰ ਅਨੁਭਵ ਸਿਨਹਾ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾ ਦੋਵਾਂ ਨੇ 'ਆਰਟੀਕਲ 15' ਵਰਗੀ ਫ਼ਿਲਮ ਦਰਸ਼ਕਾਂ ਨੂੰ ਦਿੱਤੀ ਹੈ। ਫਿਲਮ 'ਅਨੇਕ' ਵਿਚ ਇਹਨਾਂ ਦੋਵਾਂ ਦੇ ਹੋਣ ਕਾਰਨ ਵੀ ਇਸ ਫ਼ਿਲਮ ਦਾ ਇੰਤਜ਼ਾਰ ਬੇਸਬਰੀ ਨਾਲ ਹੋ ਰਿਹਾ ਹੈ।

ਹਾਲ ਹੀ ਦੇ ਵਿਚ ਆਯੂਸ਼ਮਾਨ ਖੁਰਾਨਾ ਨੇ ਆਪਣੀ ਫ਼ਿਲਮ 'ਡਾਕਟਰ ਜੀ' ਦਾ ਵੀ ਐਲਾਨ ਕੀਤਾ ਸੀ। ਜਿਸਦਾ ਸ਼ੂਟ ਵੀ ਅਜੇ ਸ਼ੁਰੂ ਹੋਣਾ ਹੈ। ਇਸ ਫਿਲਮ ਵਿਚ ਆਯੂਸ਼ਮਾਨ ਦੇ ਨਾਲ ਅਦਾਕਾਰਾ ਰਕੁਲਪ੍ਰੀਤ ਨਜ਼ਰ ਆਵੇਗੀ ਤੇ ਇਸ ਫ਼ਿਲਮ ਦੀ ਕਹਾਣੀ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਆਲੇ- ਦੁਆਲੇ ਘੁੰਮਦੀ ਹੈ।

Continues below advertisement