ਮੁੰਬਈ: ‘ਬਧਾਈ ਹੋ’ ਸਟਾਰ ਆਯੁਸ਼ਮਾਨ ਖੁਰਾਨਾ ਅਜੇ ਕਾਮਯਾਬੀ ਦੀ ਪੌੜੀਆਂ ਚੜ੍ਹ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਭੂਮੀ ਪੇਡਨੇਰ ਵੀ ਪਿੱਛੇ ਨਹੀਂ। ਆਪਣੇ ਫ਼ਿਲਮੀ ਕਰੀਅਰ ‘ਚ ਭੂਮੀ ਨੇ ਜ਼ਬਰਦਸਤ ਅਦਾਕਾਰੀ ਦਾ ਪ੍ਰਦਰਸ਼ਨ ਦਿੱਤਾ ਹੈ। ਦੋਵਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਆਫਰ ਮਿਲ ਰਹੇ ਹਨ। ਹੁਣ ਫੇਰ ਦੋਵੇਂ ਸਕਰੀਨ ਸ਼ੇਅਰ ਕਰਨ ਲਈ ਤਿਆਰ ਹਨ। ਦੋ ਵਾਰ ਸਕਰੀਨ ‘ਤੇ ਆ ਕੇ ਆਪਣੇ ਫੈਨਸ ਨੂੰ ਜ਼ਬਰਦਸਤ ਫ਼ਿਲਮਾਂ ਦਾ ਮਜ਼ਾ ਦੇਣ ਤੋਂ ਬਾਅਦ ਇਹ ਜੋੜੀ ਇੱਕ ਵਾਰ ਫੇਰ ਸਕਰੀਨ ‘ਤੇ ਆਉਣ ਲਈ ਤਿਆਰ ਹੈ। ਉਮੀਦ ਹੈ ਕਿ ਦੋਵਾਂ ਦੀ ਇਹ ਤੀਜੀ ਫ਼ਿਲਮ ਵੀ ਪਹਿਲੀਆਂ ਫਿਲਮਾਂ ਵਾਂਗ ਸੁਪਰਹਿੱਟ ਰਹੇਗੀ।
ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ ਲੋਕਾਂ ਦੇ ਰੰਗਾਂ ਬਾਰੇ ਹੋਵੇਗੀ। ਸਭ ਜਾਣਦੇ ਹਨ ਕਿ ਅੱਜ ਵੀ ਦੇਸ਼ ‘ਚ ਲੋਕਾਂ ਦੇ ਰੰਗ ਨੂੰ ਲੈ ਕੇ ਕਿਹੋ ਜਿਹੀ ਵਿਚਾਰਧਾਰਾ ਰੱਖੀ ਜਾਂਦੀ ਹੈ। ਇਸ ਬਾਰੇ ਫ਼ਿਲਮ ਦੇ ਪ੍ਰੋਡਿਉਸਰ ਨੇ ਕਿਹਾ ਕਿ ਸਾਡੀ ਫ਼ਿਲਮ ਇਹ ਦੱਸਣ ਦੀ ਕੋਸ਼ਿਸ਼ ਕਰੇਗੀ ਕਿ ਲੋਕਾਂ ਨੂੰ ਇਨਸਾਨਾਂ ਨਾਲ ਪਿਆਰ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੇ ਰੰਗ-ਰੂਪ ਨਾਲ।