ਮੁੰਬਈ: ਜਿੱਥੇ ਬਾਲੀਵੁੱਡ ‘ਚ ਆਏ ਦਿਨ ਕੌਪ ਡ੍ਰਾਮਾ ਫ਼ਿਲਮਾਂ ਬਣ ਰਹੀਆਂ ਹਨ ਉੱਥੇ ਹੀ ਹੁਣ ਖ਼ਬਰ ਆਈ ਹੈ  ਜਿਸ ਨੂੰ ਸੁਣ ਆਯੁਸ਼ਮਾਨ ਦੇ ਫੈਨਸ ਖੁਸ਼ ਹੋ ਜਾਣਗੇ। ਜੀ ਹਾਂ, ਖ਼ਬਰਾਂ ਨੇ ਕਿ ਆਯੁਸ਼ਮਾਨ ਖੁਰਾਨਾ ਜਲਦੀ ਹੀ ਇੱਕ ਕੌਪ ਡ੍ਰਾਮਾ ਫ਼ਿਲਮ ਕਰਦੇ ਨਜ਼ਰ ਆਉਣਗੇ।

ਆਯੁਸ਼ ਦੀਆਂ ਫ਼ਿਲਮਾਂ ਨਾਲ ਅੋਡੀਅੰਸ ਆਸਾਨੀ ਨਾਲ ਖੁਦ ਨੂੰ ਕਨੇਕਟ ਕਰ ਲੈਂਦੀਆਂ ਹਨ। ਥੋੜੇ ਸਮੇਂ ‘ਚ ਆਯੁਸ਼ ਲੱਖਾਂ ਦਿਲਾਂ ‘ਤੇ ਰਾਜ਼ ਕਰਨ ਲੱਗ ਗਏ ਹਨ। ਇੱਕ ਰਿਪੋਰਟ ਮੁਤਾਬਕ ਆਯੁਸ਼ਮਾਨ ਨੇ ‘ਮੁਲਕ’ ਫੇਮ ਅਨੁਭਵ ਸਿਨ੍ਹਾ ਦੀ ਨਵੀਂ ਫ਼ਿਲਮ ਸਾਈਨ ਕਰ ਲਈ ਹੈ।



ਇਹ ਇੱਕ ਕੌਪ ਡ੍ਰਾਮਾ ਹੈ ਜਿਸ ਦੀ ਕਹਾਣੀ ਉੱਤਰਪ੍ਰਦੇਸ਼ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਵੀ ਇਸੇ ਸਾਲ ਸ਼ੁਰੂ ਹੋ ਜਾਵੇਗੀ। ਜਿਸ ਦਾ ਕੁਝ ਹਿੱਸਾ ਕਾਨਪੁਰ ‘ਚ ਵੀ ਸ਼ੂਟ ਕੀਤਾ ਜਾਵੇਗਾ ਅਤੇ ਫ਼ਿਲਮ ਦਾ ਕੰਟੈਂਟ ਸਮਾਜ ਨਾਲ ਜੁੜਿਆ ਹੀ ਹੋਵੇਗਾ।

ਇਸ ਫ਼ਿਲਮ ਨਾਲ ਆਯੁਸ਼ਮਾਨ ਪਹਿਲੀ ਵਾਰ ਪੁਲਿਸ ਦਾ ਰੋਲ ਕਰਦੇ ਨਜ਼ਰ ਆਉਣਗੇ। ਇਸ ਬਾਰੇ ਆਯੁਸ਼ਮਾਨ ਨੇ ਕਿਹਾ, “ਹਾਂ ਮੈਂ ਇਸ ਫ਼ਿਲਮ ਲਈ ਅਨੁਭਵ ਨਾਲ ਗੱਲ ਕਰ ਰਿਹਾ ਹੈ ਪਰ ਅਝੇ ਕਈ ਚੀਣਾਂ ਦਾ ਫੈਸਲਾ ਨਹੀਂ ਹੋਇਆ ਹੈ”। ਉਂਝ ਆਯੁਸ਼ਮਾਨ ਨੂੰ ਇੱਕ ਪੁਲਿਸ ਅਪਸਰ ਦੇ ਕਿਰਦਾਰ ‘ਚ ਦੇਖਣਾ ਸ਼ਾਨਦਾਰ ਹੋਵੇਗਾ।