‘ਡ੍ਰੀਮ ਗਰਲ’ ਤੋਂ ਬਾਅਦ ਆਯੁਸ਼ਮਾਨ ਦੱਸਣਗੇ 'ਆਰਟੀਕਲ-15' ਬਾਰੇ
ਏਬੀਪੀ ਸਾਂਝਾ | 07 Mar 2019 03:57 PM (IST)
ਮੁੰਬਈ: ਬੀਤੇ ਸਾਲ ਆਯੁਸ਼ਮਾਨ ਖੁਰਾਨਾ ਦੀ ਧਮਾਕੇਦਾਰ ਫ਼ਿਲਮ ‘ਬਧਾਈ ਹੋ’ ਤੇ ਅੰਧਾਧੁਨ’ ਤੋਂ ਬਾਅਦ ਉਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਫ਼ਿਲਮ ਇੰਡਸਟਰੀ ‘ਚ ਇਸ ਸਮੇਂ ਵਿੱਕੀ ਡੋਨਰ ਆਯੁਸ਼ ਦੇ ਹੀ ਚਰਚੇ ਹੋ ਰਹੇ ਹਨ। ਹਰ ਕੋਈ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਜਾਣਨ ਲਈ ਬੇਤਾਬ ਹੈ। ਆਯੁਸ਼ਮਾਨ ਨੇ ਖੁਦ ਇੰਟਰਵਿਊ ‘ਚ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਚੰਗੀਆਂ ਫ਼ਿਲਮਾਂ ਕਰਨ, ਬੇਸ਼ੱਕ ਉਨ੍ਹਾਂ ਦਾ ਕਿਰਦਾਰ ਛੋਟਾ ਹੋਵੇ। ਜਲਦੀ ਹੀ ਆਯੁਸ਼ਮਾਨ ਫ਼ਿਲਮ ‘ਡ੍ਰੀਮ ਗਰਲ' ‘ਚ ਨਜ਼ਰ ਆਉਣ ਵਾਲੇ ਹਨ। ਇਸ ਬਾਰੇ ਤਾਂ ਸਭ ਨੂੰ ਪਤਾ ਹੈ ਪਰ ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇ ਇੱਕ ਹੋਰ ਪ੍ਰੋਜੈਕਟ ਦੀ। ਜੀ ਹਾਂ, ਆਯੁਸ਼ਮਾਨ ਜਲਦੀ ਹੀ ਪੁਲਿਸ ਦੀ ਵਰਦੀ ਪਾ ਸਕਰੀਨ ‘ਤੇ ਆਰਟੀਕਲ 15 ਬਾਰੇ ਜਾਣਕਾਰੀ ਦੇਣ ਲਈ ਆ ਰਹੇ ਹਨ ਜਿਸ ਨੂੰ ਅਨੁਭਵ ਸਿਨ੍ਹਾ ਕਰ ਰਹੇ ਹਨ। ਫ਼ਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਵੇਖੋ ਟਵੀਟ:- ਇਸ ਦੇ ਨਾਲ ਹੀ ਫ਼ਿਲਮ ਦੀ ਔਫੀਸ਼ੀਅਲ ਅਨਾਊਂਸਮੈਂਟ ਹੋ ਚੁੱਕੀ ਹੈ। ਇਸ ‘ਚ ਈਸ਼ਾ ਤਲਵਾਰ ਉਨ੍ਹਾਂ ਨਾਲ ਸਕਰੀਨ ਸ਼ੇਅਰ ਕਰੇਗੀ। ਫ਼ਿਲਮ ‘ਚ ਮਨੋਜ ਪਹਿਵਾ ਤੇ ਸਿਆਨੀ ਗੁਪਤਾ, ਕੁਮੁਦ ਮਿਸ਼ਰਾ ਤੇ ਮੁਹੰਮਦ ਜੀਸ਼ਾਨ ਅੱਯੂਬ ਨਜ਼ਰ ਆਉਣਗੇ। ‘ਆਰਟੀਕਲ 15’ ਦੀ ਸ਼ੂਟਿੰਗ ਇੱਕ ਮਾਰਚ ਤੋਂ ਲਖਨਊ ‘ਚ ਸ਼ੁਰੂ ਹੋ ਚੁੱਕੀ ਹੈ।