B Praak New Song: ਪੰਜਾਬੀ ਇੰਡਸਟਰੀ ਇੰਨੀਂ ਦਿਨੀਂ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਪੰਜਾਬੀ ਕਲਾਕਾਰਾਂ ਦਾ ਨਾਂ ਬਾਲੀਵੁੱਡ ਤੱਕ ਪ੍ਰਸਿੱਧ ਹੋ ਰਿਹਾ ਹੈ। ਬੀ ਪਰਾਕ ਦਾ ਨਾਮ ਵੀ ਇਸ ਲਿਸਟ ;ਚ ਸ਼ਾਮਲ ਹੈ। ਬੀ ਪਰਾਕ ਨੂੰ ਪਹਿਲਾਂ ਆਪਣੀ ਸ਼ਾਨਦਾਰ ਪਰਫਾਰਮੈਂਸ ਲਈ ਫਿਲਮਫੇਅਰ ਦਾ ਐਵਾਰਡ ਮਿਲ ਚੁੱਕਿਆ ਹੈ। ਹੁਣ ਬੀ ਪਰਾਕ ਆਪਣੇ ਨਵੇਂ ਪ੍ਰੋਜੈਕਟ ਵਿੱਚ ਧਮਾਲਾਂ ਪਾਉਣ ਜਾ ਰਹੇ ਹਨ।
ਬੀ ਪਰਾਕ ਆਪਣੇ ਅਗਲੇ ਪ੍ਰੋਜੈਕਟ ਵਿੱਚ ਬਾਲੀਵੁੱਡ ਦੇ 90 ਦੇ ਦਹਾਕਿਆਂ ਦੇ ਸੁਪਰਹਿੱਟ ਗਾਣੇ 'ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ' ਨੂੰ ਰੀਕ੍ਰਿਏਟ ਕਰਨ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਲਈ ਗਾਇਕ ਨੇ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਨਾਲ ਕੋਲੈਬੋਰੇਸ਼ਨ ਕੀਤੀ ਹੈ।
ਬੀ ਪਰਾਕ ਨੇ ਗਾਣੇ ਦੇ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦਿਆਂ ਕਲਾਕਾਰ ਨੇ ਕੈਪਸ਼ਨ 'ਚ ਲਿਿਖਆ, 'ਬਚਪਨ ਤੋਂ ਹੀ ਇਹ ਗੀਤ ਮੇਰਾ ਮਨਪਸੰਦ ਰਿਹਾ ਹੈ। ਹੁਣ ਮੈਂ ਖੁਦ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਖੂਬ ਪਸੰਦ ਆਵੇਗਾ। ਇਹ ਦਿਲਜਲੇ ਆਸ਼ਕਾਂ ਦਾ ਗੀਤ ਹੈ।'
ਦੱਸ ਦਈਏ ਕਿ ਗੀਤ ਨੂੰ ਸੰਗੀਤ ਤੇ ਆਵਾਜ਼ ਬੀ ਪਰਾਕ ਨੇ ਦਿੱਤੀ ਹੈ। ਗੀਤ ਦੇ ਬੋਲ ਤਿਆਰ ਕੀਤੇ ਹਨ ਜਾਨੀ ਨੇ। ਇਸ ਗੀਤ 'ਚ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਗੀਤ ਨੂੰ ਟੀਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਣਾ ਹੈ।