Baani Jayy Randhawa Movie Medal Streaming On OTT Platform: ਪੰਜਾਬੀ ਸਿਨੇਮਾ ਲਈ ਸਾਲ 2023 ਬਹੁਤ ਹੀ ਵਧੀਆ ਸਾਬਤ ਹੋਇਆ ਹੈ। ਇਸ ਸਾਲ ਪੰਜਾਬੀ ਇੰਡਸਟਰੀ ਨੇ ਮਨੋਰੰਜਨ ਜਗਤ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ 'ਚੋਂ ਇੱਕ ਫਿਲਮ ਬਾਣੀ ਸੰਧੂ ਤੇ ਜੈ ਰੰਧਾਵਾ ਦੀ ਫਿਲਮ 'ਮੈਡਲ' ਵੀ ਹੈ। ਇਹ ਫਿਲਮ ਜੂਨ ਮਹੀਨੇ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਜ਼ਬਰਦਸਤ ਐਕਸ਼ਨ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ।
ਜੇ ਤੁਸੀਂ ਬਾਣੀ ਤੇ ਜੈ ਦੀ ਇਹ ਫਿਲਮ ਥੀਏਟਰ 'ਚ ਨਹੀਂ ਦੇਖ ਸੇ ਤਾਂ ਕੋਈ ਗੱਲ ਨਹੀਂ। ਹੁਣ ਤੁਸੀਂ ਘਰ ਬੈਠੇ ਹੀ ਇਸ ਫਿਲਮ ਦਾ ਮਜ਼ਾ ਲੈ ਸਕਦੇ ਹੋ। ਦੱਸ ਦਈਏ ਕਿ ਇਹ ਫਿਲਮ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ 28 ਜੁਲਾਈ ਰਾਤੀਂ 12 ਵਜੇ ਤੋਂ ਸਟ੍ਰੀਮ ਹੋ ਚੁੱਕੀ ਹੈ। ਜੈ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਦੇਖੋ ਉਸ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ-ਜੈ ਰੰਧਾਵਾ ਸਟਾਰਰ ਮੂਵੀ 'ਮੈਡਲ' 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਹੀ ਦਿਨ ਰਿਕਾਰਡਤੋੜ ਕਮਾਈ ਕੀਤੀ। ਫਿਲਮ ਦੀ ਜ਼ਬਰਦਸਤ ਕਹਾਣੀ ਤੇ ਦਮਦਾਰ ਐਕਸ਼ਨ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਫਿਲਮ ਰਾਹੀਂ ਬਾਣੀ ਸੰਧੂ ਨੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ। ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਇਕ ਹੋਣਹਾਰ ਵਿਿਦਆਰਥੀ ਜੋ ਐਥਕੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਦਾ ਸੁਪਨਾ ਦੇਖਦਾ ਹੈ, ਆਖਰ ਅਜਿਹਾ ਕੀ ਹੁੰਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ।