ਅਮੈਲੀਆ ਪੰਜਾਬੀ ਦੀ ਰਿਪੋਰਟ


Inderjit Nikku New Song: ਇੰਦਰਜੀਤ ਨਿੱਕੂ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲਾਂਕਿ ਉਹ ਨੈਗਟਿਵ ਕਾਰਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਦਰਅਸਲ, ਹਾਲ ਹੀ 'ਚ ਨਿੱਕੂ ਦੂਜੀ ਵਾਰ ਬਾਬਾ ਬਾਗੇਸ਼ਵਰ ਦੇ ਡੇਰੇ ਪਹੁੰਚੇ ਸੀ। ਇਸ ਤੋਂ ਬਾਅਦ ਉਹ ਫਿਰ ਤੋਂ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਹਾਲਾਂਕਿ ਇੰਦਰਜੀਤ ਨਿੱਕੂ ਨੇ ਆਪਣੇ ਗਾਣੇ 'ਸਟਿੱਲ ਆਈ ਰਾਈਜ਼' ਰਾਹੀਂ ਲੋਕਾਂ ਦੀ ਨਫਰਤ ਦਾ ਜਵਾਬ ਦਿੱਤਾ ਸੀ। ਉਨ੍ਹਾਂ ਗਾਣੇ ਜ਼ਰੀਏ ਆਪਣੀ ਸਫਾਈ ਪੇਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਹਰ ਧਰਮ ਦੀ ਇੱਜ਼ਤ ਕਰਦੇ ਹਨ। ਗੁਰੂ ਸਾਹਿਬਾਨਾਂ ਨੇ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਹੈ। ਪਰ ਹੁਣ ਲੱਗਦਾ ਹੈ ਕਿ ਹਾਲੇ ਤੱਕ ਇੰਦਰਜੀਤ ਨਿੱਕੂ ਦੀ ਭੜਾਸ ਚੰਗੀ ਤਰ੍ਹਾਂ ਨਹੀਂ ਨਿਕਲੀ ਹੈ।  


ਇਹ ਵੀ ਪੜ੍ਹੋ: ਕਦੇ 250 ਰੁਪਏ ਦਿਹਾੜੀ ਕਮਾਉਂਦਾ ਸੀ ਗੋਬਿੰਦਾ ਸਰਦਾਰ, ਅੱਜ ਇੱਕ ਦਿਨ 'ਚ ਕਮਾ ਰਿਹਾ 25 ਹਜ਼ਾਰ, ਜਾਣੋ ਸੰਘਰਸ਼ ਦੀ ਕਹਾਣੀ


ਇੰਦਰਜੀਤ ਨਿੱਕੂ ਨੇ ਫਿਰ ਤੋਂ ਇੱਕ ਹੋਰ ਗਾਣੇ ਦਾ ਐਲਾਨ ਕਰ ਦਿੱਤਾ ਹੈ। ਇਸ ਗਾਣੇ ਰਾਹੀਂ ਉਹ ਫਿਰ ਤੋਂ ਤਾਅਨੇ ਕੱਸਣ ਵਾਲਿਆਂ ਨੂੰ ਸਟੀਕ ਜਵਾਬ ਦਿੰਦੇ ਨਜ਼ਰ ਆਉਣ ਵਾਲੇ ਹਨ। ਇਸ ਗਾਣੇ ਦਾ ਨਾਮ ਹੈ 'ਨਫਰਤ'। ਗਾਣੇ ਦਾ ਪੋਸਟਰ ਸ਼ੇਅਰ ਕਰਦਿਆਂ ਨਿੱਕੂ ਨੇ ਲਿਿਖਿਆ, 'ਜਲਦ ਆ ਰਿਹਾ। ਵੀਰੇ ਚਾਰੇ ਪਾਸੇ ਕੀ, ਬੱਸ ਨਫਰਤ ਨਫਰਤ ਲੋਕੀਂ ਕਰਦੇ ਆ ਕੀ। ਬੱਸ ਨਫਰਤ ਨਫਰਤ। ਲੋਕਾਂ ਦੀ ਨਫਰਤ ਨੇ ਲਿਖਣਾ ਸਿਖਾਤਾ...ਸਪੋਰਟ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ।' ਦੱਸ ਦਈਏ ਕਿ ਇਹ ਗਾਣਾ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖੋ ਨਿੱਕੂ ਦੀ ਪੋਸਟ:









ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਸਾਲ 2022 'ਚ ਉਦੋਂ ਚਰਚਾ 'ਚ ਆਏ ਸੀ, ਜਦੋਂ ਉਨ੍ਹਾਂ ਦਾ ਬਾਬੇ ਦੇ ਦਰਬਾਰ ਤੋਂ ਵੀਡੀਓ ਵਾਇਰਲ ਹੋਇਆ ਸੀ। ਇੱਥੇ ਨਿੱਕੂ ਆਪਣੀ ਪਤਨੀ ਨਾਲ ਨਜ਼ਰ ਆਏ ਸੀ। ਉਨ੍ਹਾਂ ਨੇ ਬਾਬੇ ਨੂੰ ਰੋਂਦੇ ਹੋਏ ਆਪਣੇ ਦੁੱਖੜੇ ਸੁਣਾਏ ਸੀ। ਹੁਣ ਥੋੜੇ ਦਿਨ ਪਹਿਲਾਂ ਨਿੱਕੂ ਫਿਰ ਤੋਂ ਇਸੇ ਬਾਬੇ ਦੇ ਦਰਬਾਰ 'ਚ ਪਹੁੰਚੇ ਸੀ। ਇਸ ਤੋਂ ਬਾਅਦ ਉਹ ਲੋਕਾਂ ਨੇ ਉਨ੍ਹਾਂ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਸੌਤੇਲੇ ਭਰਾ ਸੰਨੀ ਦਿਓਲ ਦੀ 'ਗਦਰ 2' ਨੂੰ ਰੱਜ ਕੇ ਪ੍ਰਮੋਟ ਕਰ ਰਹੀ ਈਸ਼ਾ ਦਿਓਲ, ਟਰੇਲਰ ਸ਼ੇਅਰ ਕਰ ਕਹੀ ਇਹ ਗੱਲ