ਰੈਪਰ ਬਾਦਸ਼ਾਹ ਨੇ ਮੰਗੀ ਮਾਫੀ, ਪਰ ਕੀ ਸੀ ਵਿਵਾਦ ਇਹ ਵੀ ਜਾਣੋ
ਏਬੀਪੀ ਸਾਂਝਾ | 21 Oct 2019 06:35 PM (IST)
ਆਯੁਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ ‘ਬਾਲਾ’ ਆਉਣ ਵਾਲੀ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇੱਕ ਗਾਣੇ ‘ਤੇ ਖੂਬ ਵਿਵਾਦ ਹੋ ਰਿਹਾ ਹੈ। ਫ਼ਿਲਮ ਦਾ ਗਾਣਾ ‘ਡੌਂਟ ਬੀ ਸ਼ਾਈ’ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਤੇ ਕਾਫੀ ਸੁਰਖੀਆਂ ‘ਚ ਹੈ।
ਮੁੰਬਈ: ਆਯੁਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ ‘ਬਾਲਾ’ ਆਉਣ ਵਾਲੀ ਹੈ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇੱਕ ਗਾਣੇ ‘ਤੇ ਖੂਬ ਵਿਵਾਦ ਹੋ ਰਿਹਾ ਹੈ। ਫ਼ਿਲਮ ਦਾ ਗਾਣਾ ‘ਡੌਂਟ ਬੀ ਸ਼ਾਈ’ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ ਤੇ ਕਾਫੀ ਸੁਰਖੀਆਂ ‘ਚ ਹੈ। ਬ੍ਰਿਟੇਨ ਦੇ ਸਿੰਗਰ ਤੇ ਕੰਪੋਜ਼ਰ ਡਾਕਟਰ ਜਿਊਸ (ਬਲਜੀਤ ਸਿੰਘ ਪਦਮ) ਨੇ ਟਵੀਟ ਕਰ ਦਾਅਵਾ ਕੀਤਾ ਹੈ ਕਿ ‘ਡੌਂਟ ਬੀ ਸਾਈ’ ਉਨ੍ਹਾਂ ਦੇ ਇੱਕ ਫੇਮਸ ਗਾਣੇ ਨੂੰ ਚੋਰੀ ਕਰ ਬਣਾਇਆ ਗਿਆ ਹੈ। ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਬਾਦਸ਼ਾਹ ਨੇ ਉਨ੍ਹਾਂ ਤੋਂ ਮਾਫੀ ਮੰਗੀ। ਬਾਦਸ਼ਾਹ ਨੇ ਲਿਖਿਆ ‘ਡੌਂਟ ਬੀ ਸ਼ਾਈ’ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ, ਮੈਂ ਉਸ ਤੋਂ ਵਾਕਫ ਹਾਂ। ਮੈਂ ਆਪਣੀ ਗੱਲ ਇਹ ਕਹਿ ਕੇ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਮੈਂ ਜਿਊਸ ਪਾਜੀ ਨੂੰ ਪਿਆਰ ਕਰਦਾ ਹਾਂ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ ਤੇ ਉਹ ਵੀ ਇਹ ਗੱਲ ਜਾਣਦੇ ਹਨ।” ਇਸ ਤੋਂ ਬਾਅਦ ਉਨ੍ਹਾਂ ਲਿਖਿਆ- ਉਨ੍ਹਾਂ ਨੂੰ ਗੁੱਸਾ ਕਰਨ ਦਾ ਪੂਰਾ ਹੱਕ ਹੈ ਕਿਉਂਕਿ ਉਹ ਮੇਰੇ ਸੀਨੀਅਰ ਹਨ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ। ਜਦੋਂ ਮੇਰੇ ਦੋਸਤ ਸਚਿਨ ਤੇ ਜਿਗਰ ਮੇਰੇ ਕੋਲ ਇਸ ਗਾਣੇ ਨੂੰ ਲੈ ਆਏ ਤਾਂ ਅਸੀਂ ਪਹਿਲਾਂ ਇਹ ਜਾਂਚ ਕੀਤੀ ਕਿ ਸਾਡੇ ਕੋਲ ਇਸ ਦੇ ਅਧਿਕਾਰ ਹਨ ਜਾਂ ਨਹੀਂ।” ਉਨ੍ਹਾਂ ਕਿਹਾ ਕਿ ਇਸ ਬਾਰੇ ਜੇਕਰ ਕੋਈ ਹੋਰ ਗਲਤਫਹਿਮੀ ਹੈ ਤਾਂ ਉਸ ਨੂੰ ਅਸੀਂ ਜਲਦੀ ਹੀ ਸੁਲਝਾ ਲਵਾਂਗੇ। ਮੈਂ ਜ਼ਿਊਸ ਪਾਜੀ ਨੂੰ ਸਪੋਰਟ ਕਰਦਾ ਹਾਂ।