ਜੀ ਹਾਂ, ਲੇਡੀ ਗਾਗਾ ਨੇ ਅੱਜ ਹੀ ਆਪਣੇ ਟਵਿਟਰ ਅਕਾਉਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖ ਕੇ ਪੋਸਟ ਕੀਤਾ ਹੈ ਜਿਸ ਨੂੰ ਵੇਖ ਕੇ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ। ਇਸ ਤੋਂ ਬਾਅਦ ਉਸ ਦੀ ਪੋਸਟ ‘ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਵੇਖਣ ਨੂੰ ਮਿਲ ਰਹੇ ਹਨ। ਪਹਿਲਾਂ ਤੁਸੀਂ ਲੇਡੀ ਗਾਗਾ ਦਾ ਪੋਸਟ ਕੀਤਾ ਮੰਤਰ ਵੇਖੋ। ਫੇਰ ਇਸ ਦਾ ਮਤਲਬ ਤੁਹਾਨੂੰ ਦੱਸਦੇ ਹਾਂ।
ਕੀ ਤੁਸੀਂ ਇਸ ਸ਼ਲੋਕ ਦਾ ਮਤਲਬ ਜਾਣਦੇ ਹੋ। ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਸੰਸਕ੍ਰਿਤ ਦੇ ਫੇਮਸ ਮੰਤਰ ਦੇ ਕੁਝ ਸ਼ਬਦ ਹਨ। ਇਨ੍ਹਾਂ ਦਾ ਮਤਲਬ ਹੈ, “ਦੁਨੀਆ ‘ਚ ਸਾਰੀ ਥਾਂ ਲੋਕ ਖੁਸ਼ ਤੇ ਆਜ਼ਾਦ ਰਹਿਣ ਤੇ ਮੇਰੀ ਜ਼ਿੰਦਗੀ ਦੀ ਸੋਚ, ਬੋਲ ਤੇ ਕੰਮ ਉਸ ਖੁਸ਼ੀ ਤੇ ਉਸ ਆਜ਼ਾਦੀ ‘ਚ ਸਾਥ ਦੇ ਸਕਣ।”
ਲੇਡੀ ਗਾਗਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਤਕ ਲੱਖਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ ਤੇ ਕਈ ਇਸ ਨੂੰ ਰੀ-ਟਵਿਟ ਕਰ ਚੁੱਕੇ ਹਨ।