ਚੰਡੀਗੜ੍ਹ: ਸਿੰਗਰ ਰੈਪਰ ਬਾਦਸ਼ਾਹ ਨੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਨਾਲ ਫੋਟੋ ਸ਼ੇਅਰ ਕੀਤੀ ਹੈ। ਇਹ ਦੋਵੇਂ ਇੱਕ ਗੀਤ ਲਈ ਇਕੱਠੇ ਸ਼ੂਟ ਕਰ ਰਹੇ ਹਨ ਪਰ ਅਜੇ ਤੱਕ ਦੋਵਾਂ ਦੀ ਇਕੱਠਿਆਂ ਕੋਈ ਵੀ ਤਸਵੀਰ ਬਾਹਰ ਨਹੀਂ ਆਈ ਸੀ। ਹੁਣ ਆਖਰਕਰ ਬਾਦਸ਼ਾਹ ਨੇ ਸ਼ਹਿਨਾਜ਼ ਨਾਲ ਫੋਟੋ ਸ਼ੇਅਰ ਕਰ ਕਲੀਅਰ ਕੀਤਾ ਕਿ ਉਹ ਦੋਵੇਂ ਇਕੱਠੇ ਇਕ ਗਾਣੇ 'ਚ ਕੰਮ ਕਰ ਰਹੇ ਹਨ। ਬਾਦਸ਼ਾਹ ਨੇ ਸ਼ਹਿਨਾਜ਼ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਯੇ ਲੜਕੀ ਪਾਗਲ ਹੈ।"
ਤਸਵੀਰ 'ਚ ਦੋਵੇਂ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਸ਼ੂਟ ਜੰਮੂ ਕਸ਼ਮੀਰ ਤੇ ਮਨਾਲੀ 'ਚ ਹੋਇਆ ਹੈ। ਇਹ ਗੀਤ ਫਰਵਰੀ ਮਹੀਨੇ ਦੇ ਅੰਤ ਤੱਕ ਰਿਲੀਜ਼ ਹੋ ਸਕਦਾ ਹੈ। ਫਿਲਹਾਲ ਇਸ ਬਾਰੇ ਕੁਝ ਕਲੀਅਰ ਨਹੀਂ ਹੋਇਆ ਕਿ ਇਹ ਗਾਣਾ ਕਿਸ ਤਰ੍ਹਾਂ ਦਾ ਹੋਵੇਗਾ ਪਰ ਉਮੀਦ ਇਹੀ ਹੈ ਕਿ ਗੀਤ ਰੋਮਾਂਟਿਕ ਹੋਵੇਗਾ।
ਰਿਹਾਨਾ ਨੂੰ 'ਪੋਰਨ ਸਟਾਰ' ਕਹਿ ਘਿਰ ਗਈ ਕੰਗਨਾ, ਜਗਮੀਤ ਸਿੰਘ ਨੂੰ ਕਹਿ ਬੈਠੀ 'ਅੱਤਵਾਦੀ'
ਬਾਦਸ਼ਾਹ ਨਾਲ ਗਾਣੇ 'ਚ ਫ਼ੀਚਰ ਹੋਣਾ ਸ਼ਹਿਨਾਜ਼ ਦੇ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੈ। ਦੋਵਾਂ ਕੋਲ ਆਪਣੀ-ਆਪਣੀ ਵੱਡੀ ਫੈਨ ਫੋਲੋਵਿੰਗ ਹੈ ਤੇ ਦੋਵੇਂ ਕੁਝ ਵੱਡਾ ਹੀ ਧਮਾਕਾ ਕਰਨਗੇ। ਬਾਦਸ਼ਾਹ ਨੂੰ ਵੈਸੇ ਵੀ ਆਪਣੀਆਂ ਬਿੱਗ ਬਜਟ ਵੀਡਿਓਜ਼ ਕਰਕੇ ਜਾਣਿਆ ਜਾਂਦਾ ਹੈ। ਤੇ ਇਸ ਗਾਣੇ ਦੀ ਵੀਡੀਓ ਦੇ ਗ੍ਰੈਂਡ ਹੋਣ ਦੀਆਂ ਉਮੀਦਾਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਾਦਸ਼ਾਹ ਨੇ ਸ਼ਹਿਨਾਜ਼ ਨਾਲ ਕੀਤੀ ਫੋਟੋ ਸ਼ੇਅਰ, ਆਖਰਕਾਰ ਕੀ ਹੈ ਇਸ ਦਾ ਰਾਜ਼?
ਏਬੀਪੀ ਸਾਂਝਾ
Updated at:
04 Feb 2021 02:55 PM (IST)
ਸਿੰਗਰ ਰੈਪਰ ਬਾਦਸ਼ਾਹ ਨੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਨਾਲ ਫੋਟੋ ਸ਼ੇਅਰ ਕੀਤੀ ਹੈ। ਇਹ ਦੋਵੇਂ ਇੱਕ ਗੀਤ ਲਈ ਇਕੱਠੇ ਸ਼ੂਟ ਕਰ ਰਹੇ ਹਨ ਪਰ ਅਜੇ ਤੱਕ ਦੋਵਾਂ ਦੀ ਇਕੱਠਿਆਂ ਕੋਈ ਵੀ ਤਸਵੀਰ ਬਾਹਰ ਨਹੀਂ ਆਈ ਸੀ।
- - - - - - - - - Advertisement - - - - - - - - -