ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਨਵਾਂ ਗੀਤ 'ਬੰਬੀਹਾ ਬੋਲੇ' ਯੂਟਿਊਬ ਤੇ ਨੰਬਰ 1 ਟ੍ਰੈਂਡ ਕਰ ਰਿਹਾ ਹੈ।ਇਸ ਗੀਤ ਨੂੰ ਦੋਨਾਂ ਨੇ ਮਿਲ ਕੇ ਲਿਖਿਆ ਹੈ। ਹੁਣ ਇਹ ਦੋਨੋਂ ਵੱਡੇ ਪਰਦੇ ਤੇ ਇਕੱਠੇ ਨਜ਼ਰ ਆਉਣਗੇ।ਦੋਨਾਂ ਦੀ ਨਵੀਂ ਫਿਲਮ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਹੈ। ਜਿਸਦਾ ਟਾਈਟਲ ਹੈ 'ਗੁਨਾਹ'। ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ ਦਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ 'yes i am student' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਪਰ ਲੌਕਡਾਊਨ ਕਰਕੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਅੱਗੇ ਵਧਾਇਆ ਗਿਆ ਹੈ ਤੇ ਹੁਣ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਦੀ ਫ਼ਿਲਹਾਲ ਕੋਈ ਅਨਾਊਂਸਮੈਂਟ ਨਹੀਂ ਹੋਈ ਹੈ। ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ ਸਿੱਧੂ ਨੇ ਆਪਣੀ ਇੱਕ ਪੋਸਟ ਜਰੀਏ ਇਸ ਨਵੀਂ ਫ਼ਿਲਮ 'ਗੁਨਾਹ' ਦੀ ਖ਼ਬਰ ਨੂੰ ਸਾਂਝਾ ਕੀਤਾ ਹੈ। ਫ਼ਿਲਮ 'ਗੁਨਾਹ' ਨੂੰ ਤਰਨਵੀਰ ਜਗਪਾਲ ਡਾਇਰੈਕਟ ਕਰਨਗੇ 'ਤੇ ਗਿੱਲ ਰੌਂਤਾ ਵਲੋਂ ਇਸਦੀ ਕਹਾਣੀ ਲਿਖੀ ਗਈ ਹੈ।ਇਹ ਦੋਨੋ ਓਹੀ ਸ਼ਖਸ ਨੇ ਜਿਨ੍ਹਾਂ ਨੇ ਸਿੱਧੂ ਦੀ ਪਹਿਲੀ ਫ਼ਿਲਮ 'yes i am student' ਨੂੰ ਡਾਇਰੈਕਟ ਕੀਤਾ ਤੇ ਲਿਖਿਆ ਸੀ। ਸਿੱਧੂ ਦੀ ਪੋਸਟ 'ਚ ਇਹ ਵੀ ਲਿਖਿਆ ਸੀ ਕਿ ਇਹ ਫ਼ਿਲਮ 'yes i am student' ਤੋਂ ਬਾਅਦ 2021 'ਚ ਕਿਸੇ ਵੀ ਦਿਨ ਰਿਲੀਜ਼ ਹੋ ਸਕਦੀ ਹੈ। ਫ਼ਿਲਮ 'ਗੁਨਾਹ' ਤੋਂ ਪਹਿਲਾ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਇਕੱਠੇ ਗੀਤ 'ਬੰਬੀਹਾ ਬੋਲੇ' 'ਚ ਨਜ਼ਰ ਆਉਣ ਵਾਲੇ ਨੇ , ਇਸ ਗੀਤ ਨੂੰ ਨੂੰ ਦੋਨਾਂ ਨੇ ਮਿਲ ਕੇ ਲਿਖਿਆ ਹੈ। 'ਬੰਬੀਹਾ ਬੋਲੇ' ਗੀਤ ਤੋਂ ਬਾਅਦ ਦੋਨਾਂ ਨੂੰ ਫ਼ਿਲਮ 'ਗੁਨਾਹ' 'ਚ ਦੇਖਣ ਲਈ 2021 ਦਾ ਇੰਤਜ਼ਾਰ ਕਰਨਾ ਪਵੇਗਾ। ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ