ਮੁੰਬਈ: ਬਾਲੀਵੁੱਡ ਜਗਤ ਦੇ ਦਿੱਗਜ ਸੰਗੀਤਕਾਰ ਬੱਪੀ ਲਹਿਰੀ ਕੋਰੋਨਾ ਇਨਫੈਕਟਡ ਹੋ ਗਏ ਹਨ। ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਭਰਤੀ ਕਰਾਇਆ ਗਿਆ ਹੈ। ਸੰਗੀਤਕਾਰ ਬੱਪੀ ਲਹਿਰੀ ਨੇ ਖੁਦ ਇਸਦੀ ਪੁਸ਼ਟੀ ਕੀਤੀ ਹੈ।

ਬੱਪੀ ਨੂੰ ਕੋਰੋਨਾ ਲੱਛਣ

ਬੱਪੀ ਲਹਿਰੀ ਦੀ ਧੀ ਰੇਮਾ ਲਹਰੀ ਬੰਸਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਲਗਾਤਾਰ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕੀਤਾ ਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਪਰ ਇਸ ਦੇ ਬਾਵਜੂਦ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬੱਪੀ ਨੂੰ ਕੁਝ ਕੋਰੋਨਾ ਲੱਛਣ ਹੋਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਉਮਰ ਨੂੰ ਧਿਆਨ 'ਚ ਰੱਖਦਿਆਂ ਪੂਰੇ ਪਰਿਵਾਰ ਨੇ ਉਨ੍ਹਾਂ ਨੂੰ ਡਾਕਟਰ ਦੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਹੈ।

Veteran music composer Bappi Lahiri has been admitted to Mumbai's Breach Candy Hospital after testing positive for #COVID19, confirms the singer's spokesperson

(Picture source: Bappi Lahiri's Instagram account) pic.twitter.com/FMwe1PVsfq
— ANI (@ANI) March 31, 2021

ਬੱਪੀ ਦੇ ਸੰਪਰਕ 'ਚ ਆਏ ਲੋਕਾਂ ਨੂੰ ਜਾਂਚ ਕਰਾਉਣ ਦੀ ਅਪੀਲ

ਰੇਮਾ ਲਹਰੀ ਨੇ ਕਿਹਾ ਕਿ ਬੱਪੀ ਦਾ ਜਲਦ ਘਰ ਪਰਤ ਆਉਣਗੇ। ਨਾਲ ਹੀ ਉਨ੍ਹਾਂ ਬੱਪੀ ਦਾ ਨੂੰ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ, 'ਉਨ੍ਹਾਂ ਲਈ ਦੁਆ ਕਰਨ ਲਈ ਤੁਹਾਡਾ ਸਭ ਦਾ ਧੰਨਵਾਦ।' ਰੇਮਾ ਸਮੇਤ ਬੱਪੀ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਲੋਕਾਂ ਨੂੰ ਜਾਂਚ ਕਰਾਉਣ ਦੀ ਅਪੀਲ ਕੀਤੀ ਜੋ ਉਨ੍ਹਾਂ ਦੇ ਸੰਪਰਕ 'ਚ ਆਏ ਸਨ।

ਫੈਂਨਜ਼ ਦੀਆਂ ਦੁਆਵਾਂ ਚਾਹੀਦੀਆਂ

ਬੱਪੀ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਸਮੇ ਬੱਪੀ ਦਾ ਨੂੰ ਸਿਰਫ ਉਨ੍ਹਾਂ ਦੇ ਫੈਨਜ਼ ਦੀਆਂ ਦੁਆਵਾਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਬੱਪੀ ਦਾ ਚਾਹੁੰਦੇ ਨੇ ਕਿ ਸਾਰੇ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਤੇ ਸਿਹਤਮੰਦ ਰਹਿਣ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904