ਇਸ ਦੇ ਨਾਲ ਹੀ ਬੀਤੇ ਦਿਨੀਂ ਦਲੇਰ ਮਹਿੰਦੀ ਹਰਿਆਣਵੀਂ ਗਾਣੇ ‘ਬਾਵਲੀ ਟਰੇਡ’ ‘ਤੇ ਸਪਨਾ ਨਾਲ ਠੁਮਕੇ ਲਾਉਂਦੇ ਨਜ਼ਰ ਆਏ। ਅਸਲ ‘ਚ ਦੋਵਾਂ ਦਾ ਪਹਿਲਾ ਗਾਣਾ ਰਿਲੀਜ਼ ਹੋਈਆ ਹੈ। ਇਸ ‘ਚ ਦਲੇਰ ਮਹਿੰਦੀ ਹਰਿਆਣਵੀਂ ਗਾਣੇ ‘ਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ।
ਇੰਨਾ ਹੀ ਨਹੀਂ ਦਲੇਰ ਮਹਿੰਦੀ ਨੇ ਸਪਨਾ ਨਾਲ ਡਾਂਸ ਵੀ ਕੀਤਾ ਹੈ। ਇਸ ਗਾਣੇ ਦੇ ਬੋਲ ਤੇ ਮਿਊਜ਼ਿਕ ਦਲੇਰ ਮਹਿੰਦੀ ਨੇ ਹੀ ਕੀਤਾ ਹੈ। ਬੇਸ਼ੱਕ ਗਾਣੇ ਦੇ ਬੋਲ ਤੇ ਵੀਡੀਓ ਮਜ਼ੇਦਾਰ ਹੈ ਪਰ ਇਸ ਵਿੱਚੋਂ ਦਲੇਰ ਮਹਿੰਦੀ ਦਾ ਜਾਦੂ ਗਾਇਬ ਹੈ।
ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸਪਨਾ ਵੀ ਬੀਜੇਪੀ ਉਮੀਦਵਾਰ ਮਨੋਜ ਤਿਵਾੜੀ ਲਈ ਪ੍ਰਚਾਰ ਕਰ ਚੁੱਕੀ ਹੈ।