Bidisha De Majumdar : ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਤੇ ਅਦਾਕਾਰਾ ਬਿਦਿਸ਼ਾ ਡੇ ਮਜੂਮਦਾਰ (Bidisha De Majumdar ) ਨੇ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਬੁੱਧਵਾਰ ਨੂੰ ਬਿਦਿਸ਼ਾ ਦੀ ਲਾਸ਼ ਉਸ ਦੇ ਫਲੈਟ ਤੋਂ ਲਟਕਦੀ ਮਿਲੀ। ਉਭਰਦੀ ਮਾਡਲ ਤੇ ਅਦਾਕਾਰਾ ਦੀ ਖੁਦਕੁਸ਼ੀ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮਾਡਲ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ


ਬਿਦਿਸ਼ਾ ਨਗਰ ਬਾਜ਼ਾਰ 'ਚ ਕਿਰਾਏ ਦੇ ਫਲੈਟ 'ਚ ਰਹਿੰਦੀ ਸੀ ਅਤੇ ਉੱਥੇ ਹੀ ਉਸ ਨੇ ਖੁਦਕੁਸ਼ੀ ਕਰ ਲਈ। ਬੁੱਧਵਾਰ ਸ਼ਾਮ ਪੁਲਿਸ ਨੂੰ ਮਾਡਲ ਦੇ ਫਲੈਟ ਤੋਂ ਉਸ ਦੀ ਲਾਸ਼ ਲਟਕਦੀ ਮਿਲੀ। ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਤੋੜ ਕੇ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਅਤੇ ਫਿਰ ਬਿਦਿਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਿਸ ਨੂੰ ਮਿਲਿਆ ਸੁਸਾਈਡ ਨੋਟ

 
ਰਿਪੋਰਟ ਮੁਤਾਬਕ ਬਿਦਿਸ਼ਾ (Bidisha De Majumdar ) 4 ਮਹੀਨੇ ਪਹਿਲਾਂ ਹੀ ਨਾਗਰ ਬਾਜ਼ਾਰ 'ਚ ਰਹਿਣ ਲੱਗੀ ਸੀ। ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਬਿਦਿਸ਼ਾ ਦੇ ਘਰੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਬਿਦਿਸ਼ਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏਫ੍ਰੈਂਡ ਕਾਰਨ ਡਿਪ੍ਰੈਸ਼ਨ 'ਚ ਸੀ।

ਬਿਦਿਸ਼ਾ ਦੀ ਕਰੀਬੀ ਦੋਸਤ ਦੀਆ ਦਾਸ ਨੇ ਦੱਸਿਆ ਕਿ ਉਹ ਡਿਪ੍ਰੈਸ਼ਨ 'ਚ ਸੀ। ਬਿਦਿਸ਼ਾ ਦੇ ਬੁਆਏਫ੍ਰੈਂਡ ਅਨੁਭਵ ਦੀਆਂ ਵੀ 3 ਹੋਰ ਗਰਲਫ੍ਰੈਂਡ ਸਨ ਤੇ ਬਿਦਿਸ਼ਾ ਉਨ੍ਹਾਂ ਨੂੰ ਕਿਸੇ ਹੋਰ ਕੁੜੀਆਂ ਨਾਲ ਸ਼ੇਅਰ ਨਹੀਂ ਕਰ ਸਕਦੀ ਸੀ। ਇਸ ਮਾਮਲੇ ਨੂੰ ਲੈ ਕੇ ਉਹ ਡਿਪ੍ਰੈਸ਼ਨ 'ਚ ਸੀ। ਆਪਣੇ ਸੁਸਾਈਡ ਨੋਟ ਵਿੱਚ ਉਸ ਨੇ ਕੈਂਸਰ ਤੋਂ ਪੀੜਤ ਹੋਣ ਦੀ ਗੱਲ ਕੀਤੀ ਹੈ ਪਰ ਉਸ ਨੂੰ ਉਹ ਨਹੀਂ ਸੀ।