ਸੰਗਰੂਰ: ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਸਥਿਤ ਸੈਮੀਨਾਰ ਹਾਲ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 126ਵੇਂ ਜਨਮ ਦਿਨ ਮੌਕੇ ਵਿਦਿਆਰਥੀ ਇੱਕਤਰਤਾ ਕੀਤੀ ਗਈ। ਇਸ ਮੌਕੇ ਰਮਨ ਸਿੰਘ ਕਾਲਾਝਾੜ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ, ਉਨ੍ਹਾਂ ਦੇ ਮਕਸਦ ਤੇ ਗ਼ਦਰ ਲਹਿਰ ਬਾਰੇ ਚਾਨਣਾ ਪਾਇਆ। ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਮੌਜੂਦਾ ਸਰਕਾਰ ਦੀ ਫਿਰਕਾਪ੍ਰਸਤੀ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ।



ਇਸ ਮੌਕੇ ਯੂਨੀਅਨ ਦੀ ਸੂਬਾ ਜਥੇਬੰਦਕ ਕਮੇਟੀ ਮੈਂਬਰ ਕੋਮਲ ਖਨੌਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਕੇਂਦਰੀਕਰਨ ਦੀ ਨੀਤੀ ਤਹਿਤ ਰਾਜਾਂ ਨੂੰ ਮਿਲੇ ਨਾਮ ਨਿਹਾਦ ਅਧਿਕਾਰਾਂ ਨੂੰ ਖੋਹਣ 'ਤੇ ਲੱਗੀ ਹੋਈ ਹੈ। ਇਸ ਤਹਿਤ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਆਪਣੇ ਹੱਥਾ ਵਿੱਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਕੇਂਦਰੀ ਹੱਥਾਂ 'ਚ ਚਲੇ ਜਾਣ ਨਾਲ ਇਹ ਸੰਸਥਾ ਭਾਜਪਾ ਤੇ ਆਰਐਸਐਸ ਦੇ ਫਿਰਕੂ ਪ੍ਰੋਜੈਕਟ ਦੀ ਪ੍ਰਯੋਗਸ਼ਾਲਾ ਬਣ ਜਾਵੇਗੀ।
 
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਕਰੈਕਟਰ ਨੂੰ ਬਦਲਣ ਦੇ ਮਸਲੇ 'ਚ ਪੰਜਾਬ ਸਰਕਾਰ ਦਾ ਵੱਡਾ ਰੋਲ ਹੈ ਕਿਉਂਕਿ ਪੰਜਾਬ 'ਚ ਬਦਲ ਬਦਲ ਕੇ ਰਾਜ ਕਰਦੀਆਂ ਰਹੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਨਾਲ ਸਬੰਧਤ ਮਸਲਿਆਂ 'ਤੇ ਉਹ ਪੁਖਤਾ ਨੀਤੀ ਨਹੀਂ ਅਪਣਾਈ। ਪੰਜਾਬ ਦੀਆਂ ਸਰਕਾਰਾਂ ਤਾਂ ਸਗੋਂ ਵੱਡੀਆਂ ਸਾਮਰਾਜੀ ਕੰਪਨੀਆਂ ਨਾਲ ਮਿਲਕੇ 2004 ਦੇ ਵਿਚ ਪ੍ਰਾਈਵੇਟ ਯੂਨੀਵਰਸਿਟੀ ਖੋਲ੍ਹਣ ਦਾ ਐਕਟ ਪਾਸ ਕਰਕੇ ਸਿੱਖਿਆ ਨਿੱਜੀਕਰਨ ਦੇ ਅਮਲ ਦਾ ਹਿੱਸਾ ਬਣਦੀਆਂ ਰਹੀਆਂ ਹਨ। ਸਭਨਾਂ ਸਰਕਾਰਾਂ ਨੇ ਹੀ ਜ਼ੋਰ ਸ਼ੋਰ ਨਾਲ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਹੈ।

ਅਖੀਰ ਵਿੱਚ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਪੁੰਨਾਵਾਲ ਨੇ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅਮਨ ਕਣਕਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਲਵਪ੍ਰੀਤ ਸਿੰਘ ਮਹਿਲਾ, ਵੀਰਪਾਲ ਕੌਰ, ਜਸਪ੍ਰੀਤ ਕੌਰ ਅਤੇ ਬੰਟੀ ਕਹੇਰੂ ਨੇ ਕਵਿਤਾ ਪੇਸ਼ ਕੀਤੀ। ਇਸ ਮੌਕੇ ਜਸ਼ਨ ਚੰਗਾਲ,ਤਰਨ ਸੰਗਰੂਰ, ਅਵੀ ਸਹੋਤਾ,ਅਮਨ ਨੱਤਾ ,ਕਰਨ , ਰੱਜੀ ਕੌਰ, ਜੋਤੀ, ਜੱਸੀ ਧਨੌਲਾ ਤੇ ਹੋਰ ਵਿਦਿਆਰਥੀ ਹਾਜ਼ਰ ਹਨ।


Education Loan Information:

Calculate Education Loan EMI