ਹੁਣ ਫੇਰ ਭੰਸਾਲੀ ਕਰ ਰਹੇ ਹਨ ਇਸ ਸਟਾਰ ਕਿਡ ਨੂੰ ਲਾਂਚ
ਏਬੀਪੀ ਸਾਂਝਾ | 31 Jul 2018 04:28 PM (IST)
ਮੁੰਬਈ: ਬਾਲੀਵੁੱਡ ‘ਚ ਆਏ ਦਿਨ ਨਿਊ ਐਂਟਰੀ ਦੇ ਨਾਲ-ਨਾਲ ਹੁੰਦੀ ਹੈ ਸਟਾਰ ਕਿਡਸ ਦੀ ਐਨਟਰੀ ਵੀ। ਬਾਲੀਵੁੱਡ ਦੇ ਪ੍ਰੋਡਿਊਸਰ ਆਪਣੀਆਂ ਫ਼ਿਲਮਾਂ ‘ਚ ਕਰ ਰਹੇ ਹਨ ਨਵੇਂ ਚਿਹਰੀਆਂ ਨੂੰ ਲਾਂਚ ਕਰਨ ਦੀ ਤਿਆਰੀ। ਅਜਿਹੀ ਹੀ ਤਿਆਰੀ ਕੀਤੀ ਹੈ ਬਾਲੀਵੁੱਡ ਦੇ ਫੇਮਸ ਡਾਇਰੈਕਟਰ-ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਨੇ ਵੀ। ਜੀ ਹਾਂ, ਸੰਜੇ ਲੀਲਾ ਭੰਸਾਲੀ ਆਪਣੀ ਫ਼ਿਲਮ ‘ਚ ਵਰਸੇਟਾਈਲ ਐਕਟਰਸ ਪੂਨਮ ਢਿੱਲੋਂ ਦੇ ਬੇਟੇ ਅਨਮੋਲ ਢਿੱਲੋਂ ਨੂੰ ਲਾਂਚ ਕਰ ਰਹੇ ਹਨ। ਅਨਮੋਲ ਨੇ ਆਪਣੀ ਇਸ ਡੈਬਿਊ ਫ਼ਿਲਮ ਦੀ ਸ਼ੂਟਿੰਗ ਦੀ ਤਿਆਰੀ ਵੀ ਲੰਦਨ ‘ਚ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ‘ਚ ਪਹਿਲਾਂ ਸ਼ਾਹਿਦ ਕੰਮ ਕਰਨ ਵਾਲੇ ਸੀ ਪਰ ਉਨ੍ਹਾਂ ਦੇ ਨਾਂਹ ਕਰਨ ਤੋਂ ਬਾਅਦ ਫ਼ਿਲਮ ‘ਚ ਅਨਮੋਲ ਨੂੰ ਐਂਟਰੀ ਮਿਲ ਗਈ। ਖ਼ਬਰਾਂ ਹਨ ਕਿ ਅਜੇ ਫ਼ਿਲਮ ਦੀ ਐਕਟਰਸ ਫਾਈਨਲ ਨਹੀਂ ਹੋਈ ਹੈ। ਜਿਸ ਦੀ ਤਲਾਸ਼ ਜ਼ੋਰਾਂ ‘ਤੇ ਚਲ ਰਹੀ ਹੈ ਤੇ ਜਦੋਂ ਹੀ ਉਨ੍ਹਾਂ ਦੀ ਤਲਾਸ਼ ਖ਼ਤਮ ਹੁੰਦੀ ਹੈ ਤਾਂ ਨਾਲ ਹੀ ਭੰਸਾਲੀ ਇਸ ਦੀ ਅਨਾਉਂਸਮੈਂਟ ਕਰ ਦੇਣਗੇ। ਖ਼ਬਰਾਂ ਤਾਂ ਇਹ ਵੀ ਹਨ ਕਿ ਪੂਨਮ ਇਸ ਨਾਲ ਕਾਫੀ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਅਨਮੋਲ ਲਈ ਇਸ ਤੋਂ ਵਧੀਆ ਡੈਬਿਊ ਨਹੀਂ ਹੋ ਸਕਦਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭੰਸਾਲੀ ਨੇ ਕਿਸੇ ਨੂੰ ਲਾਂਚ ਕੀਤਾ ਹੋਵੇ। ਇਸ ਤੋਂ ਪਹਿਲਾ ਭੰਸਾਲੀ ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਨੂੰ ਆਪਣੀ ਫ਼ਿਲਮ ‘ਸਾਵਰੀਆ’ ‘ਚ 2007 ‘ਚ ਲਾਂਚ ਕਰ ਚੁੱਕੇ ਹਨ। ਉਂਝ ਇਹ ਰਣਬੀਰ-ਸੋਨਮ ਦੀ ਡੈਬਿਊ ਫ਼ਿਲਮ ਸੀ।