ਮੁੰਬਈ: ਅੱਜ ਯਾਨੀ 22 ਅਪਰੈਲ ਨੂੰ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਖੂਬ ਪ੍ਰਮੋਟ ਕੀਤਾ ਗਿਆ ਸੀ। ਫੈਨਸ ਨੂੰ ਵੀ ਇਸ ਦੀ ਉਡੀਕ ਕਾਫੀ ਸਮੇਂ ਤੋਂ ਸੀ। ਕੁਝ ਦਿਨਾਂ ਤੋਂ ਸਲਮਾਨ ਨੇ ਇੱਕ-ਇੱਕ ਕਰਕੇ ਫ਼ਿਲਮ ਦੇ ਪੰਜ ਪੋਸਟਰ ਵੀ ਰਿਲੀਜ਼ ਕੀਤੇ ਸੀ।

ਜੇਕਰ ‘ਭਾਰਤ’ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਸਲਮਾਨ ਖ਼ਾਨ ਦਾ ਦਮਦਾਰ ਕਿਰਦਾਰ ਦਿਖਾਈ ਦੇ ਰਿਹਾ ਹੈ। ਸਲਮਾਨ ਖ਼ਾਨ ਤੋਂ ਇਲਾਵਾ ਟ੍ਰੇਲਰ ‘ਚ ਤੱਬੂ, ਕੈਟਰੀਨਾ ਕੈਫ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ, ਨੋਰਾ ਫਤੇਹੀ ਤੇ ਜੈਕੀ ਸ਼ਰੌਫ ਜਿਹੇ ਸਾਰੇ ਸਟਾਰਸ ਨਜ਼ਰ ਆ ਰਹੇ ਹਨ। ਸਲਮਾਨ ਨੇ ਟ੍ਰੇਲਰ ‘ਚ ਕੈਟ ਦੇ ਨਾਲ-ਨਾਲ ਦਿਸ਼ਾ ਨਾਲ ਵੀ ਇਸ਼ਕ ਫਰਾਮਇਆ ਹੈ।



ਦਿਸ਼ਾ ਦਾ ਕਿਰਦਾਰ ਕਾਫੀ ਗਲੈਮਰਸ ਨਜ਼ਰ ਆ ਰਿਹਾ ਹੈ। ਉਸ ਦੀ ਖੂਬਸੂਰਤੀ ‘ਤੇ ਸਲਮਾਨ ਫਿਦਾ ਹਨ। ਖ਼ਬਰਾਂ ਨੇ ਕਿ ਟ੍ਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਨੂੰ ਕੁਝ ਚੋਣਵੇਂ ਪੱਤਰਕਾਰਾਂ ਨੂੰ ਦਿਖਾਇਆ ਗਿਆ ਸੀ। ਸਲਮਾਨ ਤੇ ਕੈਟਰੀਨਾ ਦੀ ਭਾਰਤ ਇਸ ਸਾਲ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।