ਮੁੰਬਈ:ਕਾਮੇਡੀਅਨ ਕੁਵੀਨ ਮੰਨੀ ਜਾਂਦੀ ਭਾਰਤੀ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਧਮਾਲ ਕਰ ਰਹੀ ਹੈ। ਪਰ ਜਿਵੇਂ ਹੀ ਉਸਨੇ ਆਪਣੇ ਪਤੀ ਹਰਸ਼ ਲਿਮਬਚਿਆ ਨੂੰ ਪੇਕੇ ਘਰ ਜਾਣ ਦੀ ਗੱਲ ਕਹੀ ਤਾਂ ਉਸਦਾ ਪਤੀ ਖੁਸ਼ੀ ਨਾਲ ਪਾਗਲ ਹੋ ਗਿਆ। ਹਰਸ਼ ਲਿਮਬਾਚਿਆ ਆਪਣੀ ਪਤਨੀ ਦੇ ਘਰ ਜਾਣ ਤੋਂ ਇਸ ਕਦਰ ਖੁਸ਼ ਹੈ ਕਿ ਉਹ ਆਪਣੀਆਂ ਜੁੱਤੀਆਂ ਚੁੱਕ ਉਨ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਸਬੰਧਤ ਵੀਡੀਓ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਖੁਦ ਸ਼ੇਅਰ ਕੀਤੀ ਹੈ।


ਭਾਰਤੀ ਅਤੇ ਹਰਸ਼ ਦੇ ਟਿਕਟੋਕ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਭਾਰਤੀ ਸਿੰਘ ਨੇ ਲਿਖਿਆ, "ਹੈਂ ਕੀ, ਸਾਰੇ ਪਤੀ ਇਸ ਤਰ੍ਹਾਂ ਦੇ ਹਨ। ਪਤਨੀ ਦੇ ਘਰ ਜਾਣ ਦੇ ਨਾਂ 'ਤੇ ਜੁੱਤੀ ਚੁੰਮ ਲਈ, ਇੰਨੀ ਖੁਸ਼ੀ । ਹੁਣ ਨਹੀਂ ਜਾਂਦੀ, ਮੈਂ ਤੁਹਾਡੇ ਕੋਲ ਹੀ ਰਹਾਂਗੀ।" ਦੱਸ ਦੇਈਏ ਕਿ ਭਾਰਤੀ ਸਿੰਘ ਨਾ ਸਿਰਫ ਟੀਵੀ 'ਤੇ ਬਲਕਿ 'ਟਿੱਕਟੌਕ' 'ਤੇ ਵੀ ਫੈਨਸ ਦਾ ਮਨੋਰੰਜਨ ਕਰਦੀ ਹੈ।


ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਮੇਡੀਅਨ ਭਾਰਤੀ ਸਿੰਘ 'ਦ ਕਪਿਲ ਸ਼ਰਮਾ ਸ਼ੋਅ' 'ਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਕਾਫੀ ਹਸਾ ਰਹੀ ਹੈ। ਇਸ ਸ਼ੋਅ 'ਚ ਉਹ ਕਮੋ ਬੂਆ ਬਣ ਕੇ ਅਤੇ ਕਈ ਵਾਰ ਭਾਬੀ ਬਣ ਕੇ ਔਡੀਅੰਸ ਦਾ ਮਨੋਰੰਜਨ ਕਰਦੀ ਹੈ