ਮੁੰਬਈ: ਪੁਲਵਾਮਾ ਅੱਤਵਾਦੀ ਹਮਲੇ ‘ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ਤੋਂ ਕੱਢਣ ਦੀ ਮੁਹਿੰਮ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਸ਼ੋਅ ਦੇ ਮੇਕਰਸ ਨੇ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰਨਾ ਹੀ ਸਹੀ ਸਮਝਿਆ। ਇਸ ਤੋਂ ਬਾਅਦ ਸ਼ੋਅ ‘ਚ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲਿਆ ਗਿਆ।
ਨਿਰਮਾਤਾਵਾਂ ਨੇ ਨਵਜੋਤ ਸਿੱਧੂ ਨੂੰ ਸ਼ੋਅ ਤੋਂ ਪੂਰੀ ਤਰ੍ਹਾਂ ਬਾਹਰ ਕੀਤਾ ਹੈ ਜਾਂ ਨਹੀਂ ਇਸ ‘ਤੇ ਕੁਝ ਨਹੀਂ ਪਤਾ। ਖ਼ਬਰਾਂ ਨੇ ਕਿ ਕੁਝ ਦਿਨਾਂ ਬਾਅਦ ਸਿੱਧੂ ਸ਼ੋਅ ‘ਚ ਵਾਪਸੀ ਕਰ ਸਕਦੇ ਹਨ। ਇਸ ਬਾਰੇ ਹਾਲ ਹੀ ‘ਚ ਸ਼ੋਅ ਦੀ ਕਾਮੇਡੀਅਨ ਭਾਰਤੀ ਸਿੰਘ ਨੇ ਇੰਟਰਵਿਉ ‘ਚ ਕਿਹਾ ਕਿ ਉਸ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ।
ਭਾਰਤੀ ਸਿੰਘ ਨੇ ਕਿਹਾ, “ਸਿੱਧੂ ਜੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਜਦੋਂ ਉਹ ਸ਼ੋਅ ਤੋਂ ਹਟੇ ਸੀ ਤਾਂ ਵੀ ਮੇਰੇ ਕੋਲ ਕਾਫੀ ਕਾਲ ਆਏ ਸੀ। ਉਸ ਸਮੇਂ ਵੀ ਇਹੀ ਕਿਹਾ ਸੀ। ਮੈਂ ਤਾਂ ਖੁਦ ਸ਼ੋਅ ਦੇ ਦੋ ਐਪੀਸੋਡ ‘ਚ ਨਹੀਂ ਸੀ। ਸਿੱਧੂ ਜੀ ਦੇ ਕਮਬੈਕ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ।”
ਭਾਰਤ ਨੇ ਅੱਗੇ ਕਿਹਾ ਕਿ ਅਰਚਨਾ ਨੇ ਸਿੱਧੂ ਜੀ ਦੀ ਥਾਂ ਨੂੰ ਕਾਫੀ ਹੱਦ ਤਕ ਭਰ ਦਿੱਤਾ ਹੈ। ਉਹ ਸਿੱਧੂ ਦੀ ਤਰ੍ਹਾਂ ਹੀ ਹੱਸਦੀ ਹੈ। ਮੈਂ ਸਿੱਧੂ ਤੇ ਅਰਜਨਾ ਜੀ ਨਾਲ ਹੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਦੋਵਾਂ ਨੇ ਮੈਨੂੰ ਕਾਫੀ ਸਪੋਰਟ ਤੇ ਪਿਆਰ ਕੀਤਾ ਹੈ।”