ਕ੍ਰਿਸ਼ਨਾ ਨੇ ਕੀਤਾ ਵੱਡਾ ਖੁਲਾਸਾ, ਆਰਤੀ ਨਾਲ ਨਹੀਂ ਹੋਈ ਬਲਾਤਕਾਰ ਦੀ ਕੋਸ਼ਿਸ਼
ਏਬੀਪੀ ਸਾਂਝਾ | 16 Feb 2020 09:43 AM (IST)
ਅਭਿਸ਼ੇਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਭੈਣ ਅਤੇ ਬਿੱਗ ਬੌਸ 13 ਦੀ ਕੰਨਟੈਸਟੈਂਟ ਆਰਤੀ ਸਿੰਘ ਨੂੰ ਕਿਸੇ ਬਲਾਤਕਾਰ ਦੀ ਕੋਸ਼ਿਸ਼ ਦਾ ਸਾਹਮਣਾ ਨਹੀਂ ਕਰਨਾ ਪਿਆ
ਮੁਬੰਈ: ਕਾਮੇਡੀਅਨ ਅਤੇ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਭੈਣ ਅਤੇ ਬਿੱਗ ਬੌਸ 13 ਦੀ ਕੰਨਟੈਸਟੈਂਟ ਆਰਤੀ ਸਿੰਘ ਨੂੰ ਕਿਸੇ ਬਲਾਤਕਾਰ ਦੀ ਕੋਸ਼ਿਸ਼ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ।ਉਸ ਨੇ ਕਿਹਾ ਹੋ ਸਕਦਾ ਹੈ ਕਿ ਉਹ ਅਜਿਹੀਆਂ ਗੱਲਾਂ ਫਲੋ ਵਿੱਚ ਬੋਲ ਗਈ ਹੋਵੇ। ਹਾਲਾਂਕਿ, ਉਸਨੇ ਕਿਹਾ ਕਿ ਲੜਕਾ ਬਲਾਤਕਾਰ ਕਰਨ ਵਾਲਾ ਸੀ ਪਰ ਉਹ ਭੱਜ ਗਿਆ। ਸ਼ੋਅ ਦੇ ਇੱਕ ਟਾਸਕ ਦੇ ਦੌਰਾਨ, ਆਰਤੀ ਨੇ ਖੁਲਾਸਾ ਕੀਤਾ ਸੀ ਕਿ ਉਸ ਨੂੰ ਉਸ ਦੇ ਆਪਣੇ ਘਰ ਵਿੱਚ ਬਲਾਤਕਾਰ ਦੀ ਕੋਸ਼ਿਸ਼ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਘਰ ਦੀ ਸਹਾਇਕ ਨੇ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਕ ਇੰਟਰਵਿਯੁ ਦੌਰਾਨ ਗੱਲ ਬਾਤ ਕਰਦਿਆਂ, ਕ੍ਰਿਸ਼ਨਾ ਨੇ ਕਿਹਾ, “ਉਹ ਫਲੋ ਫਲੋ 'ਚ ਕੁਝ ਜ਼ਿਆਦਾ ਹੀ ਬੋਲ ਗਈ। ਉਸਤੇ ਅਜਿਹਾ ਕੋਈ ਹਮਲਾ ਨਹੀਂ ਹੋਇਆ ਸੀ। ਲੜਕਾ ਬਲਾਤਕਾਰ ਦੀ ਕੋਸ਼ਿਸ਼ ਕਰਨ ਲੱਗਾ ਸੀ ਪਰ ਉਹ ਓਥੋਂ ਭੱਜ ਗਿਆ।ਉਸ ਉਪਰ ਐੱਫਆਈਆਰ ਵੀ ਦਰਜ ਕਰਵਾਈ ਗਈ ਹੈ। ਉਹ ਫਰਾਰ ਹੋ ਗਿਆ। ਉਸ ਤੋਂ ਬਾਅਦ ਪੁਲਿਸ ਨੇ ਵੀ ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ।”