ਮੁੰਬਈ: ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ-13 ਦਾ ਪਹਿਲਾ ਐਪੀਸੋਡ ਕਾਫੀ ਦਿਲਚਸਪ ਰਿਹਾ। ਪਹਿਲੇ ਹੀ ਦਿਨ ਸ਼ੋਅ ‘ਚ ਪਾਰਟਨਰਸ਼ਿਪ, ਬੈਕ ਬਿਚਿੰਗ, ਤਕਰਾਰ ਤੇ ਲੜਾਈ ਝਗੜੇ ਦਾ ਮਸਲਾ ਵੇਖਣ ਨੂੰ ਮਿਲਿਆ। ਇਸੇ ਦੌਰਾਨ ਸ਼ੋਅ ‘ਚ ਦੂਜੇ ਦਿਨ ਦਾ ਪ੍ਰੀਵਿਊ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਤੁਸੀਂ ਅੱਜ ਰਾਤ ਦੇ ਐਪੀਸੋਡ ‘ਚ ਵੇਖੋਗੇ।

ਜਿੱਥੇ ਪਹਿਲੇ ਦਿਨ ਪਾਰਸ ਤੇ ਅਸੀਮ ‘ਚ ਤਲਖੀ ਨਜ਼ਰ ਆਈ, ਉੱਥੇ ਹੀ ਸ਼ੋਅ ਦੇ ਦੂਜੇ ਦਿਨ ਪ੍ਰੀਵਿਊ ‘ਚ ਸ਼ਾਂਤ ਰਹਿਣ ਵਾਲੇ ਸਿਧਾਰਥ ਸ਼ੁਕਲਾ ਜ਼ਬਰਦਸਤ ਅੰਦਾਜ਼ ‘ਚ ਭੜਕੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਘਰ ਅੰਦਰ ਹੈਂਡਸਮ ਹੰਕ ਪਾਰਸ ਸ਼ੈਫਾਲੀ ਦਾ ਦਿਲ ਵੀ ਤੋੜਦੇ ਨਜ਼ਰ ਆਉਣ ਵਾਲੇ ਹਨ।


ਪਹਿਲੇ ਦਿਨ ਸ਼ੋਅ ‘ਚ ਸਿਧਾਰਥ ਨੂੰ ਸਵੇਰ ਤੋਂ ਸ਼ਾਮ ਤਕ ਦਾ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਮਿਲੀ ਹੈ ਜਿਸ ‘ਚ ਉਸ ਦੀ ਸਾਥੀ ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ ਹਨ। ਪ੍ਰੇਸ਼ਾਨ ਸਿਧਾਰਥ ਸ਼ੁਕਲਾ ਲਿਮਟਿਡ ਰਾਸ਼ਨ ਨੂੰ ਲੈ ਕੇ ਸਿਧਾਰਥ ਡੇ ‘ਤੇ ਭੜਕ ਜਾਂਦੇ ਹਨ। ਅਜਿਹੇ ‘ਚ ਦੋਵਾਂ ‘ਚ ਕਾਫੀ ਬਹਿਸ ਹੁੰਦੀ ਹੈ।


ਫਿਲਹਾਲ ਮੇਲ-ਫੀਮੇਲ ਬਾਊਂਡਿੰਗ ਨੂੰ ਲੈ ਕੇ ਦੂਜੇ ਦਿਨ ‘ਚ ਬੇਹਿਸਾਬ ਤਮਾਸ਼ਾ ਵੇਖਣ ਨੂੰ ਮਿਲਣ ਵਾਲਾ ਹੈ। ਦੂਜੇ ਦਿਨ ਦਾ ਦਿਲਚਸਪ ਪੁਆਇੰਟ ਦੂਜਾ ਟਾਸਕ ਹੈ। ਇਸ ‘ਚ ਫੀਮੇਲ ਮੈਂਬਰ ਮੇਲ ਮੈਂਬਰ ਨੂੰ ਲਾਲ ਰੰਗ ਦਾ ਦਿਲ ਦੇਣਗੀਆਂ ਉਧਰ ਮੇਲ ਮੈਂਬਰ ਕੋਲ ਦਿਲ ਕਬੂਲ ਕਰਨ ਤੇ ਨਾ ਕਰਨ ਦਾ ਅਧਿਕਾਰ ਹੋਵੇਗਾ। ਇਸ ਦੌਰਾਨ ਪਾਰਸ ਤੇ ਸ਼ੇਫਾਲੀ ‘ਚ ਜ਼ਬਦਸਤ ਤਕਰਾਰ ਹੋਣ ਵਾਲੀ ਹੈ। ਅਜਿਹੇ ‘ਚ ਵੇਖਦੇ ਹਾਂ ਕਿ ਕਿਸ ਦਾ ਦਿਲ ਕੌਣ ਤੋੜ ਗੇਮ ਸ਼ੋਅ ‘ਚ ਅੱਗੇ ਵਧਦਾ ਹੈ।