ਨਵੀਂ ਦਿੱਲੀ: ਬਿੱਗ ਬੌਸ 13 'ਚ ਆਸਿਮ ਰਿਆਜ ਅੱਜ ਕੱਲ੍ਹ ਛਾਏ ਹੋਏ ਹਨ। ਆਸਿਮ ਤੇ ਸਿਧਾਰਥ ਸ਼ੁਕਲਾ ਦਾ ਝਗੜਾ ਅਕਸਰ ਸੁਰਖੀਆਂ ਦਾ ਹਿੱਸਾ ਬਣਦਾ ਹੈ। ਹੁਣ ਆਸਿਮ ਰਿਆਜ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਮ੍ਹਣੇ ਆਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਆਸਿਮ ਰਿਆਜ ਨੂੰ ਬਾਲੀਵੁੱਡ 'ਚ ਇੱਕ ਫਿਲਮ ਆਫਰ ਹੋਈ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਆਫਰ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਨੇ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰ ਸਨੀ ਲਿਓਨ ਦੇ ਓਪੋਜ਼ਿਟ ਫਿਲਮਾਂ 'ਚ ਕਦਮ ਰੱਖਣਗੇ। ਆਸਿਮ ਰਿਆਜ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਦੀ ਸੋਸ਼ਲ ਮੀਡਿਆ 'ਤੇ ਖੂਬ ਚਰਚਾ ਹੋ ਰਹੀ ਹੈ।
ਦਸ ਦਈਏ ਕਿ ਸਨੀ ਲਿਓਨ ਨੂੰ ਵੀ ਮਹੇਸ਼ ਭੱਟ ਨੇ ਹੀ ਬਾਲੀਵੁੱਡ 'ਚ ਬ੍ਰੇਕ ਦਿੱਤਾ ਸੀ। ਉਨ੍ਹਾਂ ਬਿੱਗ ਬਾਸ ਦੇ ਘਰ 'ਚ ਜਾ ਕੇ ਸਨੀ ਨੂੰ ਇਹ ਆਫਰ ਦਿੱਤਾ ਸੀ। ਫਿਲਹਾਲ ਆਸਿਮ ਰਿਆਜ ਦੇ ਬਾਲੀਵੁੱਡ ਡੈਬਿਊ ਦੀਆਂ ਖ਼ਬਰਾਂ 'ਚ ਕਿੰਨੀ ਸਚਾਈ ਹੈ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਚੱਲੇਗਾ ।
Bigg Boss 13: ਆਸਿਮ ਰਿਆਜ ਨੂੰ ਮਿਲਿਆ ਬਾਲੀਵੁੱਡ 'ਚ ਬ੍ਰੇਕ, Sunny Leone ਨਾਲ ਕਰ ਸਕਦੇ ਡੈਬਿਊ!
ਏਬੀਪੀ ਸਾਂਝਾ
Updated at:
26 Jan 2020 04:05 PM (IST)
ਆਸਿਮ ਰਿਆਜ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਮ੍ਹਣੇ ਆਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਆਸਿਮ ਰਿਆਜ ਨੂੰ ਬਾਲੀਵੁੱਡ 'ਚ ਇੱਕ ਫਿਲਮ ਆਫਰ ਹੋਈ ਹੈ।
- - - - - - - - - Advertisement - - - - - - - - -