ਨਵੀਂ ਦਿੱਲੀ: ਪਿਛਲੇ ਸਮੇਂ ਕਾਂਗਰਸੀ ਲੀਡਰ ਪੀ ਚਿਦੰਬਰਮ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਚਿਦੰਬਰਮ ਨੂੰ ਪੁਲਿਸ ਨੇ ਕੰਧ ਟੱਪ ਕੇ ਦਬੋਚਿਆ ਸੀ। ਇਹ ਹਿੰਮਤ ਵਿਖਾਉਣ ਵਾਲੇ ਪੁਲਿਸ ਅਫਸਰ ਨੂੰ ਰਾਸ਼ਟਰਪਤੀ ਮੈਡਲ ਨਾਲ ਨਵਾਜਿਆ ਗਿਆ ਹੈ।
ਦਰਏਸਲ ਡਿਪਟੀ ਸੁਪਰਡੈਂਟ ਆਫ ਪੁਲਿਸ ਰਾਮਾਸਵਾਮੀ ਪਾਰਥਾਸਾਰਥੀ ਨੇ ਪਿਛਲੇ ਸਾਲ ਆਈਐਨਐਕਸ ਮੀਡੀਆ ਕੇਸ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਗ੍ਰਿਫਤਾਰ ਕੀਤਾ ਸੀ।
ਉਸ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਦਿੱਤਾ ਗਿਆ ਹੈ। ਇਸ ਡੀਐਸਪੀ ਨੇ ਚਿਦੰਬਰਮ ਦੇ ਘਰ ਦੀ ਕੰਧ ਟੱਪ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਰਾਮਾਸਵਾਮੀ ਨੂੰ ਪੁਰਸਕਾਰ ਮਿਲਣ ਮਗਰੋਂ ਸੀਸ਼ਲ ਮੀਡੀਆ ਉੱਪਰ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕ੍ਰਿਆ ਆ ਰਹੀ ਹੈ।
ਕੰਧ ਟੱਪ ਕੇ ਚਿਦੰਬਰਮ ਨੂੰ ਦਬੋਚਣ ਵਾਲੇ ਅਫਸਰ ਨੂੰ ਰਾਸ਼ਟਰਪਤੀ ਮੈਡਲ
ਏਬੀਪੀ ਸਾਂਝਾ
Updated at:
26 Jan 2020 01:32 PM (IST)
ਪਿਛਲੇ ਸਮੇਂ ਕਾਂਗਰਸੀ ਲੀਡਰ ਪੀ ਚਿਦੰਬਰਮ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਚਿਦੰਬਰਮ ਨੂੰ ਪੁਲਿਸ ਨੇ ਕੰਧ ਟੱਪ ਕੇ ਦਬੋਚਿਆ ਸੀ। ਇਹ ਹਿੰਮਤ ਵਿਖਾਉਣ ਵਾਲੇ ਪੁਲਿਸ ਅਫਸਰ ਨੂੰ ਰਾਸ਼ਟਰਪਤੀ ਮੈਡਲ ਨਾਲ ਨਵਾਜਿਆ ਗਿਆ ਹੈ।
- - - - - - - - - Advertisement - - - - - - - - -