ਐਨਆਈਏ ਵੱਲੋਂ ਟਵਿਟਰ 'ਤੇ ਸੀਸੀਟੀਵੀ ਫੁਟੇਜ਼ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਫੈਲਾਇਨ ਫਾਊਂਡੇਸ਼ਨ ਮੁਤਾਬਕ 16 ਜਨਵਰੀ ਨੂੰ ਹੀਬਾ ਆਪਣੀ ਦੋਸਤ ਦੀਆਂ ਦੋ ਬਿੱਲੀਆਂ ਦੀ ਨਸਬੰਦੀ ਕਰਾਉਣ ਲਈ ਉੱਥੇ ਪਹੁੰਚੀ ਸੀ ਪਰ ਕਿਸੇ ਵਜ੍ਹਾ ਕਰਕੇ ਨਸਬੰਦੀ ਨਹੀਂ ਕੀਤੀ ਜਾ ਸਕੀ। ਇਸ ਕਰਕੇ ਹੀਬਾ ਨੇ ਉੱਥੋਂ ਦੇ ਸਟਾਫ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਗੱਲ ਇੰਨੀ ਵੱਧ ਗਈ ਕਿ ਹੀਬਾ ਨੇ ਉੱਥੇ ਮੌਜੂਦ ਸਟਾਫ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਹੀਬਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਹੀਬਾ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰ੍ਹੇ ਤੋਂ ਨਕਾਰ ਰਹੀ ਹੈ। ਹੀਬਾ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਨਾਲ ਵੀ ਕੁੱਟ-ਮਾਰ ਨਹੀਂ ਕੀਤੀ। ਸਗੋਂ ਉਨ੍ਹਾਂ ਨੂੰ ਗੇਟਕੀਪਰ ਕਲੀਨਕ ਅੰਦਰ ਦਾਖ਼ਲ ਨਹੀਂ ਹੋਣ ਦੇ ਰਿਹਾ ਸੀ। ਇਸ ਦੇ ਨਾਲ ਹੀ ਮਹਿਲਾ ਕਰਮਚਾਰੀ ਨੇ ਵੀ ਉਨ੍ਹਾਂ ਨਾਲ ਧੱਕਾ ਕੀਤਾ।