ਮੁੰਬਈ: ਰਿਐਲਟੀ ਸ਼ੋਅ ਬਿੱਗ ਬੌਸ 13 ਦਿਲਚਸਪ ਹੁੰਦਾ ਜਾ ਰਿਹਾ ਹੈ। ਬੀਤੇ ਐਪੀਸੋਡ ‘ਚ ਮਿਡਵੀਕ ਅੇਵਿਕਸ਼ਨ ਦੌਰਾਨ ਸਿਧਾਰਥ ਡੇ ਸ਼ੋਅ ਤੋਂ ਬਾਹਰ ਹੋ ਗਏ ਹਨ। ਸ਼ੋਅ ‘ਚ ਦਿਖਾਇਆ ਗਿਆ ਸੀ ਕਿ ਬਿੱਗ ਬੌਸ ਘਰ ਦੇ ਮੈਂਬਰਾਂ ਨੂੰ ਕਹਿੰਦੇ ਹਨ ਕਿ ਉਹ ਕਾਲਕੋਠਰੀ ਦੀ ਸਜ਼ਾ ਲਈ ਦੋ ਮੈਂਬਰਾਂ ਨੂੰ ਨੌਮੀਨੇਟ ਕਰਨ।


ਬਿੱਗ ਬੌਸ ਦੇ ਇਸ ਸੀਜ਼ਨ ‘ਚ ਪਹਿਲਾ ਤੋਂ ਹੀ ਸੈਲੀਬ੍ਰਿਟੀ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਬੀਤੇ ਐਪੀਸੋਡ ‘ਚ ਜੇਲ੍ਹ ਦੇ ਲਈ ਨੌਮੀਨੇਸ਼ਨ ਦੇ ਐਲਾਨ ਤੋਂ ਬਾਅਦ ਕੰਟੈਸਟੇਂਟ ਆਪਸੀ ਸਹਿਮਤੀ ਨਾਲ ਦੋ ਮੈਂਬਰਾ ਨੂੰ ਜੇਲ੍ਹ ਦੀ ਸਜ਼ਾ ਲਈ ਇਸ ਹਫਤੇ ਭੇਜਣ ਦੀ ਤਿਆਰ ਕਰ ਰਹੇ ਹਨ।

ਇੱਕ ਵੈੱਬਪੋਰਟਲ ਦੀ ਰਿਪੋਰਟ ਮੁਤਾਬਕ ਇਸ ਵਾਰ ਵੀ ਸਿਧਾਰਥ ਸ਼ੁਕਲਾ ਅਤੇ ਅਸੀਮ ਰਿਆਜ਼ ਨੂੰ ਜੇਲ਼ਹ ਦੀ ਸਜ਼ਾ ਦਿੱਤੀ ਜਾਵੇਗੀ। ਜਿਵੇਂ ਕਿ ਹੁਣ ਸ਼ੋਅ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਘਰ ਦੋ ਹਿੱਸਿਆਂ ‘ਚ ਵੰਡਿਆ ਜਾ ਚੁੱਕਿਆ ਹੈ ਅਤੇ ਸਿਥਾਰਧ ਅਤੇ ਅਸੀਮ ਇੱਕ ਗਰੁੱਪ ਤੋਂ ਹਨ ਅਤੇ ਦੋਵਾਂ ‘ਚ ਚੰਗੀ ਬਾਉਂਡਿੰਗ ਹੈ ਇਸ ਲਈ ਦੋਵਾਂ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ।